ਭਾਰਤ ਤੇ ਦੱਖਣੀ ਕੋਰੀਆ ਦੀਆਂ ਮਹਿਲਾ ਹਾਕੀ ਟੀਮਾਂ ਵਿਚਾਲੇ ਮੈਚ 1-1 ਨਾਲ ਰਿਹਾ ਡਰਾਅ

Sunday, Oct 01, 2023 - 04:28 PM (IST)

ਭਾਰਤ ਤੇ ਦੱਖਣੀ ਕੋਰੀਆ ਦੀਆਂ ਮਹਿਲਾ ਹਾਕੀ ਟੀਮਾਂ ਵਿਚਾਲੇ ਮੈਚ 1-1 ਨਾਲ ਰਿਹਾ ਡਰਾਅ

ਹਾਂਗਜ਼ੂ, (ਭਾਸ਼ਾ)- ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਦੇ ਪੂਲ ਏ ਦੇ ਮੈਚ ਵਿਚ ਦੱਖਣੀ ਕੋਰੀਆ ਨੇ 1-1 ਨਾਲ ਡਰਾਅ 'ਤੇ ਰੋਕ ਦਿੱਤਾ। ਹਾਲਾਂਕਿ ਭਾਰਤੀ ਟੀਮ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਅਜੇ ਵੀ ਸਿਖਰ 'ਤੇ ਹੈ। ਦੱਖਣੀ ਕੋਰੀਆ ਲਈ ਚੋ ਹਾਯੇਜਿਨ ਨੇ 12ਵੇਂ ਮਿੰਟ ਵਿੱਚ ਗੋਲ ਕੀਤਾ, ਜਦਕਿ ਤੀਜੇ ਕੁਆਰਟਰ ਵਿੱਚ ਨਵਨੀਤ ਕੌਰ ਨੇ 44ਵੇਂ ਮਿੰਟ ਵਿੱਚ ਭਾਰਤ ਲਈ ਬਰਾਬਰੀ ਵਾਲਾ ਗੋਲ ਕੀਤਾ।

ਇਹ ਵੀ ਪੜ੍ਹੋ : 5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ

ਵਿਸ਼ਵ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਕਾਬਜ਼ ਭਾਰਤੀ ਟੀਮ 12ਵੀਂ ਰੈਂਕਿੰਗ ਵਾਲੀ ਕੋਰੀਆਈ ਟੀਮ ਨਾਲੋਂ ਬਿਹਤਰ ਗੋਲ ਔਸਤ ਕਾਰਨ ਪੂਲ ਏ ਵਿੱਚ ਸਿਖਰ ’ਤੇ ਹੈ। ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ। ਭਾਰਤ ਨੇ ਪਹਿਲੇ ਮੈਚ ਵਿੱਚ ਸਿੰਗਾਪੁਰ ਨੂੰ 13-0 ਨਾਲ ਹਰਾਇਆ ਸੀ ਤੇ ਦੂਜੇ ਮੈਚ ਵਿੱਚ ਮਲੇਸ਼ੀਆ ਨੂੰ 6-0 ਨਾਲ ਹਰਾਇਆ ਗਿਆ। ਦੋਵਾਂ ਟੀਮਾਂ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਕੋਰੀਆ ਨੇ ਪਹਿਲਾ ਗੋਲ ਪੈਨਲਟੀ ਸਟਰੋਕ 'ਤੇ ਕੀਤਾ।

ਇਹ ਵੀ ਪੜ੍ਹੋ : ਅਦਿਤੀ ਨੇ ਰਚਿਆ ਇਤਿਹਾਸ, ਏਸ਼ੀਅਨ ਗੇਮਜ਼ 'ਚ ਤਮਗਾ ਜਿੱਤਣ ਵਾਲੀ ਬਣੀ ਪਹਿਲੀ ਮਹਿਲਾ ਗੋਲਫਰ

ਭਾਰਤੀਆਂ ਨੂੰ ਪਹਿਲੇ ਕੁਆਰਟਰ ਵਿੱਚ ਕਈ ਮੌਕੇ ਮਿਲੇ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੇ। ਦੂਜੇ ਕੁਆਰਟਰ ਵਿੱਚ ਭਾਰਤ ਨੇ ਪੈਨਲਟੀ ਕਾਰਨਰ ਦਿੱਤੇ ਪਰ ਗੋਲ ਨਹੀਂ ਕਰ ਸਕੇ। ਕੋਰੀਆ ਦੀ ਬੜ੍ਹਤ ਅੱਧੇ ਸਮੇਂ ਤੱਕ ਬਰਕਰਾਰ ਰਹੀ। ਤੀਜੇ ਕੁਆਰਟਰ ਵਿੱਚ ਵੀ ਸਥਿਤੀ ਇਹੀ ਰਹੀ ਪਰ ਨਵਨੀਤ ਨੇ 44ਵੇਂ ਮਿੰਟ ਵਿੱਚ ਬਰਾਬਰੀ ਵਾਲਾ ਗੋਲ ਕਰਕੇ ਭਾਰਤੀ ਕੈਂਪ ਨੂੰ ਰਾਹਤ ਦਿੱਤੀ। ਆਖ਼ਰੀ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀਆਂ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News