ਸੰਘਰਸ਼ ਦੇ ਦਿਨਾਂ 'ਚ ਮੇਰੇ ਕੋਲ ਸਿਰਫ ਇਕ ਜੋੜੀ ਬੂਟ ਤੇ ਟੀ-ਸ਼ਰਟ ਸੀ : ਬੁਮਰਾਹ

10/09/2019 9:57:48 PM

ਨਵੀਂ ਦਿੱਲੀ— ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਸਮਾਂ ਵੀ ਦੇਖਿਆ ਹੈ ਜਦੋਂ ਮੇਰੇ ਕੋਲ ਸਿਰਫ ਇਕ ਜੋੜੀ ਬੂਟ ਤੇ ਟੀ-ਸ਼ਰਟ ਹੋਇਆ ਕਰਦੀ ਸੀ। 25 ਸਾਲ ਦੇ ਬੁਮਰਾਹ ਕਮਰ ਦੇ ਹੇਠਲੇ ਹਿੱਸੇ 'ਚ ਲੱਗੀ ਸੱਟ ਦੇ ਕਾਰਨ ਭਾਰਤੀ ਟੀਮ ਤੋਂ ਬਾਹਰ ਹਨ ਤੇ ਇਲਾਜ ਲਈ ਇੰਗਲੈਂਡ ਗਏ ਹਨ। ਆਈ. ਪੀ. ਐੱਲ. ਫ੍ਰੈਂਚਾਇਜ਼ੀ ਮੁੰਬਈ ਇੰਡੀਅਨਸ ਨੇ ਬੁੱਧਵਾਰ ਨੂੰ ਇਕ ਵੀਡੀਓ ਟਵੀਟ ਕੀਤਾ ਜਿਸ 'ਚ ਬੁਮਰਾਹ ਤੇ ਉਸਦੀ ਮਾਂ ਦਲਜੀਤ ਬੁਮਰਾਹ ਨੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ।


ਦਲਜੀਤ ਨੇ ਕਿਹਾ ਕਿ ਜਦੋਂ ਉਹ ਪੰਜ ਸਾਲ ਦਾ ਸੀ ਤਾਂ ਮੇਰੇ ਪਤੀ ਦਾ ਦਿਹਾਂਤ ਹੋ ਗਿਆ ਸੀ। ਬੁਮਰਾਹ ਨੇ ਕਿਹਾ ਉਸ ਤੋਂ ਬਾਅਦ ਅਸੀਂ ਕੁਝ ਵੀ ਖਰੀਦਣ ਦੀ ਸਥਿਤੀ 'ਚ ਨਹੀਂ ਸੀ। ਮੇਰੇ ਕੋਲ ਸਿਰਫ ਇਕ ਜੋੜੀ ਬੂਟ ਦੀ ਸੀ। ਮੇਰੇ ਕੋਲ ਇਕ ਜੋੜੀ ਟੀ-ਸ਼ਰਟ ਹੋਇਆ ਕਰਦੀ ਸੀ। ਉਸ ਨੂੰ ਹਰ ਦਿਨ ਮੈਂ ਧੋਇਆ ਕਰਦਾ ਸੀ ਤੇ ਵਾਰ-ਵਾਰ ਨੂੰ ਪਾਇਆ ਕਰਦਾ ਸੀ। ਉਨ੍ਹਾ ਨੇ ਕਿਹਾ ਬਚਪਨ 'ਚ ਤੁਸੀਂ ਕਹਾਣੀਆਂ ਸੁਣਦੇ ਹੋ ਕਿ ਕੁਝ ਲੋਕ ਆਉਂਦੇ ਹਨ ਤੇ ਆਪਣੇ ਖੇਡ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਤੁਹਾਡੀ ਚੋਣ ਹੋ ਜਾਂਦੀ ਹੈ ਪਰ ਮੇਰੇ ਨਾਲ ਇਹ ਅਸਲ 'ਚ ਹੋਇਆ ਹੈ। ਬੁਮਰਾਹ ਨੇ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ 'ਚ 2013 'ਚ ਆਪਣੀ ਪਹਿਚਾਣ ਬਣਾਈ ਤੇ 6 ਸਾਲ ਦੇ ਅੰਦਰ ਉਹ ਵਨ ਡੇ 'ਚ ਦੁਨੀਆ ਦੇ ਚੋਟੀ ਦੇ ਰੈਂਕਿੰਗ ਵਾਲੇ ਗੇਂਦਬਾਜ਼ ਬਣ ਗਏ। ਦਲਜੀਤ ਨੇ ਕਿਹਾ ਪਹਿਲੀ ਵਾਰ ਜਦੋਂ ਮੈਂ ਟੀ. ਵੀ. 'ਤੇ ਉਸ ਨੂੰ ਆਈ. ਪੀ. ਐੱਲ. ਮੈਚ 'ਚ ਦੇਖਿਆ ਤਾਂ ਮੈਂ ਖੁਦ ਨੂੰ ਰੋਣ ਤੋਂ ਰੋਕ ਨਹੀਂ ਸਕੀ।


Gurdeep Singh

Content Editor

Related News