ਅਮਰੀਕਾ ''ਚ ਪ੍ਰਵਾਸੀਆਂ ਦੇ ਸਿਰ ''ਤੇ ਇਕ ਵਾਰ ਫ਼ਿਰ ਲਟਕੀ ਤਲਵਾਰ ! ਟਰੰਪ ਲਿਆਉਣ ਜਾ ਰਹੇ ''ਦਲੀਲਾ'' ਕਾਨੂੰਨ

Wednesday, Feb 25, 2026 - 12:32 PM (IST)

ਅਮਰੀਕਾ ''ਚ ਪ੍ਰਵਾਸੀਆਂ ਦੇ ਸਿਰ ''ਤੇ ਇਕ ਵਾਰ ਫ਼ਿਰ ਲਟਕੀ ਤਲਵਾਰ ! ਟਰੰਪ ਲਿਆਉਣ ਜਾ ਰਹੇ ''ਦਲੀਲਾ'' ਕਾਨੂੰਨ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੰਸਦ ਦੇ ਸਾਂਝੇ ਸੈਸ਼ਨ ਦੌਰਾਨ ਇੱਕ ਛੋਟੀ ਬੱਚੀ ਦਲੀਲਾ ਕੋਲਮੈਨ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਤ ਕੀਤਾ। ਟਰੰਪ ਨੇ ਇਸ ਮੌਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਜਾਰੀ ਕਰਨ 'ਤੇ ਪਾਬੰਦੀ ਲਗਾਉਣ ਲਈ 'ਦਲੀਲਾ ਕਾਨੂੰਨ' ਪਾਸ ਕਰਨ ਦੀ ਅਪੀਲ ਕੀਤੀ।

ਇਹ ਮਾਮਲਾ ਉਸ ਹਾਦਸੇ ਨਾਲ ਜੁੜਿਆ ਹੈ, ਜਦੋਂ ਜੂਨ 2024 ਵਿੱਚ, ਕੈਲੀਫੋਰਨੀਆ ਵਿੱਚ ਇੱਕ 18-ਪਹੀਆ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟਰੱਕ ਨੂੰ ਪ੍ਰਤਾਪ ਸਿੰਘ ਨਾਂ ਦਾ ਇੱਕ ਭਾਰਤੀ ਨਾਗਰਿਕ ਚਲਾ ਰਿਹਾ ਸੀ, ਜੋ ਅਕਤੂਬਰ 2022 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਆਇਆ ਸੀ।

ਇਸ ਹਾਦਸੇ ਵਿੱਚ ਇਕ 5 ਸਾਲਾ ਬੱਚੀ ਦਲੀਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਹ ਤਿੰਨ ਹਫ਼ਤੇ ਕੋਮਾ ਵਿੱਚ ਰਹੀ ਅਤੇ ਉਸ ਦੀ ਖੋਪੜੀ ਦਾ ਅੱਧਾ ਹਿੱਸਾ ਸਰਜਰੀ ਰਾਹੀਂ ਹਟਾਉਣਾ ਪਿਆ। ਡਾਕਟਰਾਂ ਨੇ ਕਿਹਾ ਸੀ ਕਿ ਉਹ ਕਦੇ ਚੱਲ ਜਾਂ ਬੋਲ ਨਹੀਂ ਸਕੇਗੀ, ਪਰ ਅੱਜ ਉਹ ਪਹਿਲੀ ਜਮਾਤ ਵਿੱਚ ਪੜ੍ਹ ਰਹੀ ਹੈ ਅਤੇ ਚੱਲਣਾ ਸਿੱਖ ਰਹੀ ਹੈ।

ਇਹ ਵੀ ਪੜ੍ਹੋ- ਬਦਲ ਜਾਵੇਗਾ ਭਾਰਤ ਦੇ ਇਸ ਸੂਬੇ ਦਾ ਨਾਂ ! ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ

ਟਰੰਪ ਨੇ ਇਸ ਹਾਦਸੇ ਲਈ ਬਾਈਡਨ ਪ੍ਰਸ਼ਾਸਨ ਅਤੇ ਕੈਲੀਫੋਰਨੀਆ ਦੇ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦੇਣਾ ਅਮਰੀਕੀ ਨਾਗਰਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਹੈ, ਕਿਉਂਕਿ ਬਹੁਤ ਸਾਰੇ ਪ੍ਰਵਾਸੀ ਅੰਗਰੇਜ਼ੀ ਨਹੀਂ ਜਾਣਦੇ ਅਤੇ ਰੋਡ ਸਾਈਨਜ਼ ਨੂੰ ਨਹੀਂ ਪੜ੍ਹ ਸਕਦੇ।

ਟਰੰਪ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਜੋ ਕਿਸੇ ਵੀ ਸੂਬੇ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ (CDL) ਜਾਰੀ ਕਰਨ ਤੋਂ ਰੋਕੇ। ਇਸ ਮੌਕੇ ਦਲੀਲਾ ਨੂੰ ਸੰਸਦ ਵਿੱਚ ਮੌਜੂਦ ਸਾਰੇ ਨੇਤਾਵਾਂ ਅਤੇ ਮਹਿਮਾਨਾਂ ਨੇ ਖੜ੍ਹੇ ਹੋ ਕੇ ਸਲਾਮੀ ਦਿੱਤੀ। ਫਿਲਹਾਲ, ਹਾਦਸੇ ਦਾ ਮੁਲਜ਼ਮ ਪ੍ਰਤਾਪ ਸਿੰਘ ਅਮਰੀਕੀ ਇਮੀਗ੍ਰੇਸ਼ਨ ਹਿਰਾਸਤ (ICE) ਵਿੱਚ ਹੈ ਤੇ ਮਾਮਲੇ ਦੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ- ਤਾਂ ਮਾਰਿਆ ਜਾਣਾ ਸੀ ਪਾਕਿਸਤਾਨ ਦਾ PM..!' ਇਰਾਨ ਨਾਲ ਜੰਗ ਦੀ ਤਿਆਰੀ 'ਚ ਬੈਠੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News