ICC ਮਹਿਲਾ ਵਨ ਡੇ ਰੈਂਕਿੰਗ : ਭਾਰਤ ਦੂਜੇ ਸਥਾਨ ''ਤੇ ਬਰਕਰਾਰ, ਜਾਣੋ ਪਹਿਲੇ ਨੰਬਰ ''ਤੇ ਕੌਣ
Monday, Oct 07, 2019 - 06:36 PM (IST)

ਦੁਬਈ : ਭਾਰਤ ਨੇ ਆਈ. ਸੀ. ਸੀ. ਦੀ ਸੋਮਵਾਰ ਨੂੰ ਜਾਰੀ ਮਹਿਲਾ ਵਨ ਡੇ ਰੈਂਕਿੰਗ ਵਿਚ ਨਾ ਸਿਰਫ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਸਗੋਂ ਉਸ ਨੇ ਇੰਗਲੈਂਡ 'ਤੇ ਆਪਣੀ ਬੜ੍ਹਤ ਵੀ ਮਜ਼ਬੂਤ ਕਰ ਲਈ ਹੈ। ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਦੇ 125 ਅੰਕ ਹਨ ਅਤੇ ਹੁਣ ਉਹ ਤੀਜੇ ਨੰਬਰ 'ਤੇ ਕਾਬਿਜ਼ ਇੰਗਲੈਂਡ (122) ਤੋਂ 3 ਅੰਕ ਅੱਗੇ ਹੈ। ਟੀ-20 ਰੈਂਕਿੰਗ ਵਿਚ ਭਾਰਤ 5ਵੇਂ ਨੰਬਰ 'ਤੇ ਹੈ।
ਆਸਟਰੇਲੀਆ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖ ਕੇ ਮਹਿਲਾ ਵਨ ਡੇ ਅਤੇ ਟੀ-20 ਦੋਵਾਂ ਵਿਚ ਚੋਟੀ 'ਤੇ ਬਣਿਆ ਹੋਇਆ ਹੈ। ਵਨ ਡੇ ਰੈਂਕਿੰਗ ਵਿਚ ਵੈਸਟਇੰਡੀਜ਼ ਨੂੰ 5 ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਉਹ 7ਵੇਂ ਸਥਾਨ 'ਤੇ ਕਾਬਿਜ਼ ਪਾਕਿਸਤਾਨ ਤੋਂ ਸਿਰਫ 2 ਅੰਕ ਉੱਪਰ ਹੈ।