ਸ਼ੱਕੀ ਗੇਂਦਬਾਜ਼ੀ ਐਕਸ਼ਨ ''ਚ ਫਸੇ ਰਾਇਡੂ, ਆਈ ਸੀ ਸੀ ਕਰੇਗਾ ਜਾਂਚ
Sunday, Jan 13, 2019 - 04:01 PM (IST)

ਨਵੀਂ ਦਿੱਲੀ : ਆਸਟਰੇਲੀਆ ਖਿਲਾਫ ਪਹਿਲੇ ਮੁਕਾਬਲੇ ਵਿਚ ਹਾਰ ਤੋਂ ਬਾਅਦ ਭਾਰਤੀ ਟੀਮ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਖਿਲਾਫ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਹੋਈ ਹੈ। ਦੱਸ ਦਈਏ ਕਿ ਇਸ ਮੁਕਾਬਲੇ ਵਿਚ ਰਾਇਡੂ ਨੇ ਸਿਰਫ 2 ਓਵਰ ਗੇਂਦਬਾਜ਼ੀ ਕੀਤੀ ਸੀ। ਅੰਬਾਤੀ ਰਾਇਡੂ ਖਿਲਾਫ ਸ਼ਿਕਾਇਤ 12 ਜਨਵਰੀ ਨੂੰ ਆਸਟਰੇਲੀਆ ਅਤੇ ਭਾਰਤ ਵਿਚਾਲੇ ਖੇਡੇ ਗਏ ਮੁਕਾਬਲੇ ਤੋਂ ਬਾਅਦ ਹੋਈ। ਮੈਚ ਦੀ ਅਧਿਕਾਰਤ ਰਿਪੋਰਟ ਇੰਡੀਆ ਮੈਨੇਜਮੈਂਟ ਨੂੰ ਸੌਂਪਦਿਆਂ ਰਾਇਡੂ ਦੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਚਿੰਤਾ ਜਤਾਈ ਹੈ।
ਆਈ. ਸੀ. ਸੀ. ਦੀ ਕਾਰਵਾਈ ਦੇ ਤਹਿਤ ਹੁਣ ਰਾਇਡੂ ਦੇ ਗੇਂਦਬਾਜ਼ੀ ਐਕਸ਼ਨ 'ਤੇ ਨਜ਼ਰ ਰੱਖੀ ਜਾਵੇਗੀ। ਇੰਨਾ ਹੀ ਨਹੀਂ 14 ਦਿਨ ਦੇ ਅੰਦਰ ਰਾਇਡੂ ਨੂੰ ਆਪਣੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਟੈਸਟਿੰਗ ਦਾ ਸਾਹਮਣਾ ਕਰਨਾ ਹੋਵੇਗਾ। ਹਾਲਾਂਕਿ ਰਿਪੋਰਟ ਦਾ ਨਤੀਜਾ ਆਉਣ ਤੱਕ ਰਾਇਡੂ ਨੂੰ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।