ਕੈਨੇਡਾ ''ਚ ਪੰਜਾਬੀ ਨੌਜਵਾਨ ਦਾ ਕਤਲ ! ਗੈਂਗਵਾਰ ਦਾ ਸ਼ੱਕ, ਪੁਲਸ ਨੇ ਪਹਿਲਾਂ ਹੀ ਦਿੱਤੀ ਸੀ Warning

Monday, Jan 12, 2026 - 11:02 AM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਦਾ ਕਤਲ ! ਗੈਂਗਵਾਰ ਦਾ ਸ਼ੱਕ, ਪੁਲਸ ਨੇ ਪਹਿਲਾਂ ਹੀ ਦਿੱਤੀ ਸੀ Warning

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਬਟਸਫੋਰਡ ਇਕ ਪੰਜਾਬੀ ਨੌਜਵਾਨ ਦਾ ਨਿਸ਼ਾਨਾ ਬਣਾ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਿਕ ਇਸ ਗੋਲੀਬਾਰੀ ਦੀ ਘਟਨਾ ਬਾਰੇ ਪੁਲਸ ਨੂੰ ਐਤਵਾਰ ਦੁਪਹਿਰ ਸਮੇਂ ਪਤਾ ਲੱਗਾ। ਮ੍ਰਿਤਕ ਨੌਜਵਾਨ ਦੀ ਪਛਾਣ ਨਵਪ੍ਰੀਤ ਧਾਲੀਵਾਲ ਵਜੋਂ ਹੋਈ ਹੈ। ਉਸ ’ਤੇ ਮਰਡਰ ਦੀ ਸਾਜ਼ਿਸ਼ ਦਾ ਚਾਰਜ ਸੀ ਅਤੇ ਉਸ ਨੂੰ ਪੁਲਸ ਨੇ ਚਿਤਾਵਨੀ ਵੀ ਦਿੱਤੀ ਸੀ।

ਗੋਲੀਬਾਰੀ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਜਦੋਂ ਗੋਲੀਬਾਰੀ ਵਾਲੀ ਥਾਂ ਬਲੂ ਰਿਜ ਸਟਰੀਟ ਦੇ ਨੇੜੇ ਸਿਸਕਿਨ ਡਰਾਈਵ ਦੇ 3200 ਬਲਾਕ ਤੇ ਪੁੱਜੀ ਤਾਂ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਪਾਇਆ। ਇਸ ਤੋਂ ਪਹਿਲਾਂ ਕਿ ਉਸ ਨੂੰ ਕੋਈ ਡਾਕਟਰੀ ਸਹਾਇਤਾ ਦਿੱਤੀ ਜਾਂਦੀ, ਉਸ ਦੀ ਮੌਤ ਹੋ ਗਈ। ਐਬਟਸਫੋਰਡ ਪੁਲਸ ਵਿਭਾਗ ਦੇ ਮੀਡੀਆ ਅਧਿਕਾਰੀ, ਸਾਰਜੈਂਟ ਪਾਲ ਵਾਕਰ ਨੇ ਦੱਸਿਆ ਕਿ ਕਿਹਾ ਕਿ ਇਹ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਤੇ ਇਹ ਗੈਂਗਵਾਰ ਦਾ ਨਤੀਜਾ ਹੋ ਸਕਦੀ ਹੈ। ਹਾਲਾਂਕਿ ਪੁਲਸ ਅਧਿਕਾਰੀਆਂ ਅਨੁਸਾਰ ਇਸ ਵਾਰਦਾਤ ਦਾ ਜਬਰੀ ਵਸੂਲੀ ਨਾਲ ਕੋਈ ਸਬੰਧ ਨਹੀ ਲੱਗਦਾ।

ਸ਼ਾਮ ਤੱਕ ਇਸ ਇਲਾਕੇ ਵਿਚ ਭਾਰੀ ਪੁਲਸ ਮੌਜੂਦਗੀ ਰਹੀ ਅਤੇ ਸਿਸਕਿਨ ਡਰਾਈਵ ਸੈਂਡਪਾਈਪਰ ਡਰਾਈਵ ਅਤੇ ਸਟੈਲਰ ਕੋਰਟ ਦੇ ਵਿਚਕਾਰ ਆਵਾਜਾਈ ਸ਼ਾਮ 4 ਵਜੇ ਤੱਕ ਬੰਦ ਰਹੀ। ਇਸ ਘਟਨਾ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਹੈ। ਪੁਲਸ ਨੇ ਹੋਰ ਵੇਰਵੇ ਜਾਰੀ ਨਹੀਂ ਕੀਤੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News