ਜਲੰਧਰ: ਹਮਲਾਵਰਾਂ ਨੇ ਘਰ ''ਚ ਵੜ ਕੇ ਕੀਤੀ ਭੰਨਤੋੜ! ਪਤੰਗ ਉਡਾਉਣ ਤੋਂ ਹੋਇਆ ਸੀ ਵਿਵਾਦ
Wednesday, Jan 14, 2026 - 06:24 PM (IST)
ਜਲੰਧਰ (ਕੁੰਦਨ, ਪੰਕਜ, ਸੋਨੂੰ)- ਜਲੰਧਰ ਦੇ ਬਸਤੀ ਗੁਜਾ ਇਲਾਕੇ ਵਿੱਚ ਬਿੰਦਾ ਚੌਕ ਕੋਲ ਇਕ ਘਰ ਉੱਤੇ 35 ਤੋਂ 40 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਵਿੱਚ ਵੜ ਕੇ ਕਾਫ਼ੀ ਭੰਨਤੋੜ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸੂਤਰਾਂ ਅਨੁਸਾਰ ਇਹ ਵਿਵਾਦ ਪਤੰਗ ਉਡਾਉਣ ਤੋਂ ਸ਼ੁਰੂ ਹੋਇਆ ਸੀ। ਘਟਨਾ ਵਾਲੇ ਦਿਨ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਮਿਲ ਕੇ ਪਤੰਗ ਉਡਾਈ ਸੀ, ਪਰ ਦੇਰ ਰਾਤ ਸ਼ਰਾਬ ਪੀਣ ਦੌਰਾਨ ਇਕ ਧਿਰ ਦੇ ਨੌਜਵਾਨਾਂ ਨੇ ਦੂਜੀ ਧਿਰ ਦੇ ਨੌਜਵਾਨ ਆਨੰਦ ਦੇ ਪਿਤਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਆਨੰਦ ਨੇ ਆਪਣੇ ਦੋਸਤ ਕਾਲੂ ਦੇ ਘਰ ਜਾ ਕੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਪੱਖਾਂ ਵਿੱਚ ਹੱਥੋਪਾਈ ਹੋ ਗਈ, ਜਿਸ ਵਿੱਚ ਆਨੰਦ ਦੇ ਤਾਏ ਦਾ ਲੜਕਾ ਵੀ ਸ਼ਾਮਲ ਸੀ। ਹਾਲਾਂਕਿ ਉਸ ਸਮੇਂ ਲੋਕਾਂ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: 'ਆਪ' ਆਗੂਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੋਟਾਂ ਤਾਂ ਲੈ ਲਈਆਂ ਪਰ ਆਫ਼ਤ ਸਮੇਂ ਕਿਤੇ ਨਹੀਂ ਦਿਸੇ : CM ਸੈਣੀ
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਰਾਣੀ ਰੰਜਿਸ਼ ਕਾਰਨ ਅਗਲੇ ਦਿਨ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਹਮਲਾ ਕੀਤਾ। ਜਾਂਚ ਅਧਿਕਾਰੀ ਅਨੁਸਾਰ ਕਾਲੂ ਨਾਮਕ ਨੌਜਵਾਨ ਨੇ ਪੀੜਤ ਨੂੰ ਫੋਨ ਕਰਕੇ ਲਾਹੌਰੀਆਂ ਮੁਹੱਲੇ ਬੁਲਾਇਆ ਸੀ ਪਰ ਜਦੋਂ ਪੀੜਤ ਉੱਥੇ ਨਹੀਂ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ।
ਪੁਲਸ ਕਾਰਵਾਈ
ਥਾਣਾ ਬਸਤੀ ਬਾਬਾ ਖੇਲ ਦੇ ਜਾਂਚ ਅਧਿਕਾਰੀ ਨੀਲਾ ਰਾਮ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪੱਖ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਹੁਣ ਦੂਜੀ ਧਿਰ ਦੇ ਘਰ ਜਾ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਦੋਵਾਂ ਪੱਖਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! 20 ਲੁਟੇਰਿਆਂ ਨੇ ਕੀਤੀ ਕਰੋੜਾਂ ਦੀ ਲੁੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
