ਹੁਸ਼ਿਆਰਪੁਰ ਵਿਖੇ ਸ਼ੱਕੀ ਹਾਲਾਤ ''ਚ ਵਿਆਹੁਤਾ ਦੀ ਮੌਤ, ਪੇਕੇ ਪਰਿਵਾਰ ਨੇ ਲਾਏ ਸਹੁਰਿਆਂ ''ਤੇ ਗੰਭੀਰ ਦੋਸ਼
Thursday, Jan 08, 2026 - 05:03 PM (IST)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਸੈਦੋ ਪੱਟੀ ਤੋਂ ਵਿਖੇ ਇਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਅਨੁਰਾਧਾ (35) ਵਜੋਂ ਹੋਈ ਹੈ। ਪੇਕੇ ਪਰਿਵਾਰ ਵੱਲੋਂ ਕੁੜੀ ਦੇ ਸਹੁਰੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਵਿਆਹੁਤਾ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਉਸ ਦੇ ਜੀਜੇ ਦਾ ਫੋਨ ਆਇਆ ਸੀ ਅਤੇ ਕਿਹਾ ਕਿ ਉਹ ਘਰ ਜਾਵੇ ਉਸ ਦੀ ਭੈਣ ਖ਼ੁਦਕੁਸ਼ੀ ਕਰਨ ਲਈ ਕਹਿ ਰਹੀ ਹੈ।
ਇਹ ਵੀ ਪੜ੍ਹੋ: 'ਜੀ ਰਾਮ ਜੀ ਯੋਜਨਾ' ਪ੍ਰਤੀ ਜਨ ਜਾਗਰੂਕਤਾ ਮੁਹਿੰਮ ਦੌਰਾਨ ਵਿਰੋਧੀਆਂ ਤੇ ਵਰ੍ਹੇ ਸੁਨੀਲ ਜਾਖੜ (ਵੀਡੀਓ)

ਜਦੋਂ ਕੁੜੀ ਦੇ ਭਰਾ ਨੇ ਘਰ ਜਾ ਕੇ ਵੇਖਿਆ ਤਾਂ ਅਨੁਰਾਧਾ ਲਟਕਦੀ ਮਿਲੀ। ਕੁੜੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਕੁੜੀ ਦਾ ਕਤਲ ਕਰਕੇ ਲਾਸ਼ ਟੰਗਣ ਦੇ ਇਲਜ਼ਾਮ ਲਗਾਏ। ਪੇਕੇ ਪਰਿਵਾਰ ਮੁਤਾਬਕ ਕੁੜੀ ਨੂੰ ਉਸ ਦਾ ਸਹੁਰਾ ਪਰਿਵਾਰ ਸੱਸ ਅਤੇ ਉਸ ਦਾ ਪਤੀ ਪਿਛਲੇ ਲੰਬੇ ਸਮੇਂ ਤੋਂ ਤੰਗ ਕਰਦੇ ਸਨ। ਕੁੜੀ ਵੱਲੋਂ ਸਰਕਾਰੀ ਨੌਕਰੀ ਕਰਨ ਲਈ ਪੇਪਰ ਵੀ ਦਿੱਤੇ ਗਏ ਅਤੇ ਵਿਆਹੁਤਾ ਕੁੜੀ ਦੀ ਸੱਸ ਨੇ ਉਸ ਨੂੰ ਕਿਹਾ ਕਿ ਸਾਡੇ ਘਰ ਵਿੱਚ ਕੁੜੀਆਂ ਕੰਮ ਨਹੀਂ ਕਰਦੀਆਂ, ਇਸ ਲਈ ਉਹ ਨੌਕਰੀ ਨਹੀਂ ਕਰ ਸਕਦੀ। ਉਸ ਨੇ ਕਿਹਾ ਕਿ ਉਸ ਨੂੰ ਮੈਂਟਲੀ ਟੋਰਚਰ ਪਿਛਲੇ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ, ਜਿਸ ਬਾਰੇ ਕੁੜੀ ਨੇ ਕਈ ਵਾਰ ਆਪਣੇ ਮਾਂ-ਪਿਓ ਨੂੰ ਦੱਸਿਆ ਆਖ਼ਿਰ ਉਸ ਨੇ ਤੰਗ ਹੋ ਕੇ ਇੰਨਾ ਵੱਡਾ ਕਦਮ ਚੁੱਕ ਲਿਆ।

ਇਹ ਵੀ ਪੜ੍ਹੋ: ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਸਾਂਭਰ ਨੇ ਪਾ ਦਿੱਤੀਆਂ ਭਾਜੜਾਂ! ਲੋਕਾਂ ਦੇ ਸੂਤੇ ਗਏ ਸਾਹ (ਵੀਡੀਓ)
ਦੂਜੇ ਪਾਸੇ ਇਸ ਸਬੰਧੀ ਥਾਣਾ ਚੱਬੇਵਾਲ ਦੇ ਮੁਲਾਜ਼ਮ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਇਕ ਇਤਲਾਹ ਆਈ ਸੀ ਕਿ ਪਿੰਡ ਸੈਦੋ ਪੱਟੀ ਵਿੱਚ ਇਕ ਕੁੜੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਕੁੜੀ ਦੇ ਭਰਾ ਦੇ ਬਿਆਨਾਂ 'ਤੇ ਐੱਫ਼. ਆਈ. ਆਰ. ਕੱਟੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਕਾਮਿਆਂ ਲਈ Good News! ਕੀਤਾ ਗਿਆ ਰੈਗੂਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
