ਐਕਸ਼ਨ ਮੋਡ ’ਤੇ ਟ੍ਰੈਫਿਕ ਪੁਲਸ: ਖਾਲਸਾ ਕਾਲਜ ਦੇ ਬਾਹਰ ਆਈ ਹੁੱਲੜਬਾਜ਼ਾਂ ਦੀ ਸ਼ਾਮਤ

Tuesday, Jan 13, 2026 - 10:06 AM (IST)

ਐਕਸ਼ਨ ਮੋਡ ’ਤੇ ਟ੍ਰੈਫਿਕ ਪੁਲਸ: ਖਾਲਸਾ ਕਾਲਜ ਦੇ ਬਾਹਰ ਆਈ ਹੁੱਲੜਬਾਜ਼ਾਂ ਦੀ ਸ਼ਾਮਤ

ਲੁਧਿਆਣਾ (ਰਾਜ) : ਪੁਲਸ ਨੇ ਸ਼ਹਿਰ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਸਪੈਸ਼ਲ ਐਨਫੋਰਸਮੈਂਟ ਮੁਹਿੰਮ ਛੇੜੀ ਗਈ ਹੈ। ਇਸੇ ਕੜੀ ਦੇ ਤਹਿਤ ਅੱਜ ਘੁਮਾਰ ਮੰਡੀ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਕਰ ਕੇ ਸ਼ਰਾਰਤੀ ਅਨਸਰਾਂ ਅਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਲੰਬੇ ਹੱਥੀਂ ਲਿਆ ਗਿਆ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਏ. ਡੀ. ਸੀ. ਪੀ. (ਟ੍ਰੈਫਿਕ) ਗੁਰਪ੍ਰੀਤ ਕੌਰ ਪੁਰੇਵਾਲ ਨੇ ਕੀਤੀ। ਕਾਲਜ ਦੇ ਬਾਹਰ ਜੁਟਣ ਵਾਲੀ ਮਜਨੂੰਆਂ ਦੀ ਭੀੜ ਅਤੇ ਬਿਨਾਂ ਕਾਰਨ ਗੇੜੇ ਕੱਢਣ ਵਾਲੇ ਸ਼ੱਕੀ ਨੌਜਵਾਨਾਂ ’ਤੇ ਪੁਲਸ ਨੇ ਪੈਨੀ ਨਜ਼ਰ ਰੱਖੀ।

ਇਹ ਵੀ ਪੜ੍ਹੋ : 13, 14, 15, ਜਨਵਰੀ ਨੂੰ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ ਜਾਰੀ

ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 14 ਵਾਹਨਾਂ ਦੇ ਚਲਾਨ ਕੱਟੇ ਗਏ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਬਿਨਾਂ ਦਸਤਾਵੇਜ਼ਾਂ ਅਤੇ ਮੌਡੀਫਾਈਡ ਸਾਈਲੈਂਸਰ ਵਾਲੇ ਵਾਹਨ ਸ਼ਾਮਲ ਸਨ। ਇਸ ਦੇ ਨਾਲ ਹੀ ਈਵ-ਟੀਜ਼ਿੰਗ ’ਤੇ ਨਕੇਲ ਕੱਸਣ ਲਈ ਵਿਦਿਆਰਥਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਲਜ ਦੇ ਆਸ-ਪਾਸ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਪੁਲਸ ਨੇ ਬਿਨਾਂ ਕਿਸੇ ਵਾਜ਼ਿਬ ਕਾਰਨ ਦੇ ਕਾਲਜ ਦੇ ਗੇਟ ਦੇ ਕੋਲ ਖੜ੍ਹੇ ਹੋਣ ਵਾਲੇ ਨੌਜਵਾਨਾਂ ਨੂੰ ਸਖਤ ਚਿਤਾਵਨੀ ਦੇ ਕੇ ਭਜਾਇਆ।

ਪਟਾਕੇ ਵਜਾਉਣ ਵਾਲੇ ਬੁਲੇਟ ’ਤੇ ਸ਼ਿਕੰਜਾ

ਪੜ੍ਹਾਈ ਦੇ ਮਾਹੌਲ ’ਚ ਰੁਕਾਵਟ ਪਾਉਣ ਵਾਲੇ ਅਤੇ ਰੌਲਾ ਪਾਉਣ ਵਾਲੇ ਮੌਡੀਫਾਈਡ ਸਾਈਲੈਂਸਰ ਲੱਗੇ ਮੋਟਰਸਾਈਕਲਾਂ ਦੀ ਸਖਤੀ ਨਾਲ ਜਾਂਚ ਕੀਤੀ ਗਈ। ਪੁਲਸ ਨੇ ਸਾਫ ਕੀਤਾ ਕਿ ਪਟਾਕੇ ਮਾਰਨ ਵਾਲੇ ਸਾਈਲੈਂਸਰ ਹੁਣ ਸੜਕ ’ਤੇ ਨਹੀਂ ਦਿਖਣਗੇ। ਇਸ ਦੇ ਨਾਲ ਹੀ ਕਾਲਜ ਦੇ ਬਾਹਰ ਲੱਗਦਣ ਵਾਲੇ ਠੇਲਿਆਂ ਅਤੇ ਫੜ੍ਹੀਆਂ ਦੀ ਵੀ ਚੈਕਿੰਗ ਕੀਤੀ ਗਈ। ਪੁਲਸ ਨੇ ਇਹ ਵੀ ਜਾਂਚ ਕੀਤੀ ਗਈ ਇਨ੍ਹਾਂ ਠੇਲਿਆਂ ਦੀ ਆੜ ਵਿਚ ਨੌਜਵਾਨਾਂ ਨੂੰ ਕੋਈ ਨਸ਼ਾ ਜਾਂ ਨਾਜਾਇਜ਼ ਸਾਮਾਨ ਤਾਂ ਨਹੀਂ ਪਰੋਸਿਆ ਜਾ ਰਿਹਾ।


author

Sandeep Kumar

Content Editor

Related News