ਹਾਕੀ ਮਹਿਲਾ ਵਰਗ : ਪੰਜਾਬ ਨੇ ਕੇਰਲ ਨੂੰ 3-0 ਨਾਲ ਹਰਾਇਆ

Monday, Feb 11, 2019 - 03:54 AM (IST)

ਹਾਕੀ ਮਹਿਲਾ ਵਰਗ : ਪੰਜਾਬ ਨੇ ਕੇਰਲ ਨੂੰ 3-0 ਨਾਲ ਹਰਾਇਆ

ਹਿਸਾਰ— ਪੰਜਾਬ, ਕਰਨਾਟਕ, ਮੱਧ ਪ੍ਰਦੇਸ਼ ਹਾਕੀ ਅਕੈਡਮੀ ਤੇ ਮਹਾਰਾਸ਼ਟਰ ਨੇ ਐਤਵਾਰ 9ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਆਪਣੇ-ਆਪਣੇ ਪੂਲ ਮੈਚ ਜਿੱਤ ਲਏ। ਪੰਜਾਬ ਨੇ ਪੂਲ-ਡੀ ਵਿਚ ਕੇਰਲ ਨੂੰ 3-0 ਨਾਲ ਹਰਾਇਆ। ਪੰਜਾਬ ਦੀ ਜਿੱਤ ਵਿਚ ਰਾਜਵਿੰਦਰ ਕੌਰ (32ਵੇਂ ਮਿੰਟ), ਨਵਪ੍ਰੀਤ ਕੌਰ (39ਵੇਂ ਮਿੰਟ) ਤੇ ਏਕਤਾ ਕੌਸ਼ਿਕ (54ਵੇਂ ਮਿੰਟ) ਨੇ ਗੋਲ ਕੀਤੇ। ਪੂਲ-ਏ ਵਿਚ ਕਰਨਾਟਕ ਨੇ ਹਾਕੀ ਕਰੂਗ ਨੂੰ 3-0 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪੂਲ-ਬੀ ਵਿਚ ਮੱਧ ਪ੍ਰਦੇਸ਼ ਹਾਕੀ ਅਕੈਡਮੀ ਨੇ ਭੋਪਾਲ ਨੂੰ 3-1 ਨਾਲ ਹਰਾਇਆ, ਜਦਕਿ ਪੂਲ-ਸੀ ਵਿਚ ਮਹਾਰਾਸ਼ਟਰ ਨੇ ਸੀ. ਆਰ. ਪੀ. ਐੱਫ. ਨੂੰ 6-0 ਨਾਲ ਹਰਾਇਆ। 
ਝਾਰਖੰਡ ਨੇ ਜਿੱਤਿਆ ਜੂਨੀਅਰ ਮਹਿਲਾ ਰਾਸ਼ਟਰੀ ਹਾਕੀ ਖਿਤਾਬ
ਝਾਰਖੰਡ ਨੇ ਹਰਿਆਣਾ ਨੂੰ ਐਤਵਾਰ ਨੂੰ 2-1 ਨਾਲ ਹਰਾ ਕੇ 9ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਏ-ਡਵੀਜ਼ਨ ਵਿਚ ਖਿਤਾਬ ਜਿੱਤ ਲਿਆ, ਜਦਕਿ ਮੇਜ਼ਬਾਨ ਨੇ ਉੱਤਰ ਪ੍ਰਦੇਸ਼ ਨੂੰ 2-0 ਨਾਲ ਹਰਾ ਕੇ ਕਾਂਸੀ ਤਮਗਾ ਹਾਸਲ ਕੀਤਾ।


Related News