ਕੈਨੇਡਾ ਤੋਂ ਪੰਜਾਬ ਆਈ NRI ਮਹਿਲਾ ਦਾ ਬੇਰਹਿਮੀ ਨਾਲ ਕਤਲ! ਹੱਥ-ਮੂੰਹ ਬੰਨ੍ਹ ਕੇ...

Monday, Feb 02, 2026 - 11:24 AM (IST)

ਕੈਨੇਡਾ ਤੋਂ ਪੰਜਾਬ ਆਈ NRI ਮਹਿਲਾ ਦਾ ਬੇਰਹਿਮੀ ਨਾਲ ਕਤਲ! ਹੱਥ-ਮੂੰਹ ਬੰਨ੍ਹ ਕੇ...

ਖੰਨਾ (ਵਿਪਨ): ਖੰਨਾ ਦੀ ਨਵੀਂ ਆਬਾਦੀ ਇਲਾਕੇ ਵਿਚ 81 ਸਾਲਾ ਬਜ਼ੁਰਗ ਮਹਿਲਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕਾ ਦੀ ਪਛਾਣ ਜਗਪਾਲ ਕੌਰ, ਪਤਨੀ ਸੁਰਜੀਤ ਸਿੰਘ ਵਜੋਂ ਹੋਈ ਹੈ, ਜੋ ਇਕ ਐੱਨ.ਆਰ.ਆਈ. ਅਤੇ ਰਿਟਾਇਰਡ ਅਧਿਆਪਕਾ ਸਨ।

ਸੂਤਰਾਂ ਮੁਤਾਬਕ ਮਹਿਲਾ ਦਾ ਕਤਲ ਰਾਤ ਦੇ ਸਮੇਂ ਕੀਤਾ ਗਿਆ। ਲਾਸ਼ ਦੇ ਹੱਥ ਅਤੇ ਮੂੰਹ ਬੰਨੇ ਹੋਏ ਸਨ, ਜਿਸ ਨਾਲ ਕਤਲ ਯੋਜਨਾਬੱਧ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਡੀ) ਪਵਨਜੀਤ ਚੌਧਰੀ, ਡੀ.ਐੱਸ.ਪੀ. ਵਿਨੋਦ ਕੁਮਾਰ ਅਤੇ ਐੱਸ.ਐੱਚ.ਓ. ਸਿਟੀ-1 ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਐੱਸ.ਪੀ. (ਡੀ) ਪਵਨਜੀਤ ਚੌਧਰੀ ਨੇ ਦੱਸਿਆ ਕਿ 112 ‘ਤੇ ਮਿਲੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਹਰ ਐਂਗਲ ਤੋਂ ਖੰਗਾਲੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮਾਮਲਾ ਟਰੇਸ ਕਰ ਕਰ ਲਿਆ ਜਾਵੇਗਾ। 
 


author

Anmol Tagra

Content Editor

Related News