ਪੰਜਾਬ ''ਚ NRI ''ਤੇ ਕਿਰਪਾਨਾਂ ਨਾਲ ਹਮਲਾ, ਕਮਰੇ ਅੰਦਰ ਲੁਕਿਆ ਤਾਂ 15-16 ਬੰਦਿਆਂ ਨੇ...

Monday, Feb 02, 2026 - 02:00 PM (IST)

ਪੰਜਾਬ ''ਚ NRI ''ਤੇ ਕਿਰਪਾਨਾਂ ਨਾਲ ਹਮਲਾ, ਕਮਰੇ ਅੰਦਰ ਲੁਕਿਆ ਤਾਂ 15-16 ਬੰਦਿਆਂ ਨੇ...

ਫਿਰੋਜ਼ਪੁਰ (ਸੰਨੀ ਚੋਪੜਾ) : ਇੱਥੇ ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਆਏ ਐੱਨ. ਆਰ. ਆਈ. 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਐੱਨ. ਆਰ. ਆਈ. 'ਤੇ 15-16 ਬੰਦਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਐੱਨ. ਆਰ. ਆਈ. ਹਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਹ ਟੋਰਾਂਟੋ (ਕੈਨੇਡਾ) 'ਚ ਰਹਿੰਦਾ ਹੈ। ਉਹ ਪਿਛਲੇ ਸੋਮਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ ਅਤੇ ਪਰਿਵਾਰ ਨਾਲ ਘਰ 'ਚ ਬੈਠਾ ਧੁੱਪ ਸੇਕ ਰਿਹਾ ਸੀ। ਇਸ ਦੌਰਾਨ ਅਚਾਨਕ ਦੋ ਗੱਡੀਆਂ ਭਰ ਕੇ ਆਈਆਂ ਅਤੇ ਉਨ੍ਹਾਂ 'ਚੋਂ ਨਿਕਲੇ 15-16 ਬੰਦਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ 5 ਫਰਵਰੀ ਨੂੰ ਲੈ ਕੇ ਵੱਡਾ ਐਲਾਨ, ਹਰੇਕ ਨੂੰ ਭੋਜਨ-ਦੁੱਧ ਤੇ ਲੰਗਰ...

ਜਦੋਂ ਉਸ ਨੇ ਖ਼ੁਦ ਨੂੰ ਬਚਾਉਣ ਲਈ ਕਮਰੇ 'ਚ ਲੁਕਿਆ ਤਾਂ 15-16 ਹਮਲਾਵਰਾਂ ਨੇ ਦਰਵਾਜ਼ੇ ਵੀ ਭੰਨ੍ਹ ਦਿੱਤੇ ਅਤੇ ਉਸ 'ਤੇ ਕਿਰਪਾਨਾਂ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਘਰ ਦੀਆਂ ਔਰਤਾਂ ਵਲੋਂ ਰੌਲਾ ਪਾਉਣ 'ਤੇ ਪਿੰਡ ਦੇ ਸਰਪੰਚ ਹਰਭਗਵਾਨ ਸਿੰਘ ਨੇ ਆ ਕੇ ਉਸ ਦੀ ਜਾਨ ਬਚਾਈ ਅਤੇ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਾਇਆ। ਸਰਪੰਚ ਨੇ ਦੱਸਿਆ ਕਿ ਜਦੋਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਫ਼ਰਾਰ ਹੋ ਗਏ ਅਤੇ ਇਸ ਦੀ ਘਟਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : PUNJAB : 11 ਮਹੀਨੇ ਪਹਿਲਾਂ ਵਿਆਹੇ ਜੋੜੇ ਦੀ ਅਚਾਨਕ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ

ਉਸ ਨੇ ਦੱਸਿਆ ਕਿ ਹਮਲਾਵਰ ਨਸ਼ੇ 'ਚ ਟੁੰਨ੍ਹ ਲੱਗ ਰਹੇ ਸਨ। ਐੱਸ. ਐੱਚ. ਓ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੁਲਸ ਵਲੋਂ ਇਸ ਮਾਮਲੇ ਸਬੰਧੀ 3 ਵਿਅਕਤੀਆਂ ਨੂੰ ਬਾਏ ਨੇਮ ਨਾਮਜ਼ਦ ਕਰਦਿਆਂ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News