ਪਿੰਡ ਧੋਗੜੀ ਜਲੰਧਰ ਤੋਂ ਲਾਪਤਾ ਹੋਏ 3 ਨਾਬਾਲਗ ਬੱਚਿਆਂ ਦੇ ਮਾਮਲੇ ''ਚ ਆਇਆ ਨਵਾਂ ਮੋੜ
Tuesday, Jan 27, 2026 - 10:10 AM (IST)
ਟਾਂਡਾ ਉੜਮੁੜ/ਜਲੰਧਰ (ਪਰਮਜੀਤ ਸਿੰਘ ਮੋਮੀ) : ਜ਼ਿਲ੍ਹਾ ਜਲੰਧਰ ਦੇ ਪਿੰਡ ਧੋਗੜੀ ਤੋਂ ਬੀਤੀ 25 ਜਨਵਰੀ ਨੂੰ ਲਾਪਤਾ ਹੋਏ 3 ਨਾਬਾਲਗ ਬੱਚਿਆਂ ਦੇ ਅਗਵਾ ਹੋਣ ਦੀ ਘਟਨਾ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਬੱਚਿਆਂ ਨੇ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੰਨਿਆ ਕਿ ਉਨਾਂ ਨੂੰ ਅਗਵਾ ਨਹੀਂ ਕੀਤਾ ਗਿਆ, ਸਗੋਂ ਉਹ ਖੁਦ ਆਪਣੀ ਮਰਜ਼ੀ ਨਾਲ ਘਰੋਂ ਭੱਜੇ ਸਨ।
ਇਹ ਵੀ ਪੜ੍ਹੋ : Big Breaking: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋ ਗਿਆ Free

ਜ਼ਿਕਰਯੋਗ ਹੈ ਕਿ ਕਾਰਤਿਕ (10) ਪੁੱਤਰ ਦੀਪਕ ਕੁਮਾਰ, ਵੰਸ਼ (12) ਪੁੱਤਰ ਆਕਾਸ਼ ਨਾਹਰ ਅਤੇ ਸੈਮਅਲ (10) ਪੁੱਤਰ ਵਿਨੋਦ ਨਾਹਰ ਨਿਵਾਸੀ ਪਿੰਡ ਧੋਗੜੀ ਬੀਤੀ 25 ਜਨਵਰੀ ਨੂੰ ਪਤੰਗ ਲੁੱਟਣ ਤੇ ਚੜ੍ਹਾਉਣ ਸਮੇਂ ਘਰੋਂ ਪਲੈਨਿੰਗ ਕਰਕੇ ਭੱਜ ਗਏ ਸਨ ਅਤੇ ਕਿਸੇ ਤਰੀਕੇ ਨਾਲ ਪਠਾਨਕੋਟ ਪਹੁੰਚ ਗਏ ਅਤੇ ਰਸਤੇ ਵਿੱਚ ਹੀ ਉਨ੍ਹਾਂ ਨੇ ਇਸੇ ਜਗ੍ਹਾ ਤੋਂ ਸਾਈਕਲ ਚੁੱਕ ਕੇ ਵਾਪਸੀ ਸਮੇਂ ਖੁੱਡੇ ਰੁਕੇ। ਪਿੰਡ ਖੁੱਡਾ ਦੇ ਸਰਪੰਚ ਅਤੇ ਨਗਰ ਨਿਵਾਸੀਆਂ ਨੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਅਗਵਾ ਹੋਣ ਦੀ ਮਨਘੜਤ ਘਟਨਾ ਦੱਸੀ ਜਿਸ ਉਪਰੰਤ ਟਾਂਡਾ ਪੁਲਸ ਨੂੰ ਸੂਚਨਾ ਦਿੱਤੇ ਜਾਣ ਉਪਰੰਤ ਧੋਗੜੀ ਨਾਲ ਸੰਬੰਧਿਤ ਜੰਡੂ ਸਿੰਘਾ ਪੁਲਸ ਚੌਕੀ ਨਾਲ ਸੰਪਰਕ ਕੀਤਾ ਗਿਆ। ਇਸ ਉਪਰੰਤ ਜੰਡੂ ਸਿੰਘਾ ਪੁਲਿਸ ਚੌਂਕੀ ਦੇ ਇੰਚਾਰਜ ਕੁਲਦੀਪ ਸਿੰਘ ਕੁਲਦੀਪ ਸਿੰਘ ਨੇ ਪਿੰਡ ਖੁੱਡਾ ਦੇ ਸਰਪੰਚ ਹਰਬੰਸ ਸਿੰਘ ਅਤੇ ਮਾਪਿਆਂ ਦੀ ਮੌਜੂਦਗੀ ਵਿੱਚ ਜਦੋਂ ਬੱਚਿਆਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਘਰੋਂ ਕਿਸੇ ਕਾਰਨ ਯੋਜਨਾ ਬਣਾ ਕੇ ਭੱਜੇ ਹੋਏ ਸਨ।
ਇਹ ਵੀ ਪੜ੍ਹੋ : ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
ਇਸ ਸਬੰਧੀ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬੱਚਿਆਂ ਦੇ ਮਾਪਿਆਂ ਵੱਲੋਂ ਚੌਕੀ ਵਿੱਚ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਮੌਕੇ ਸਰਪੰਚ ਹਰਬੰਸ ਸਿੰਘ ਖੁੱਡਾ ਉਹਨਾਂ ਪਿੰਡ ਵਾਸੀਆਂ ਦਾ ਬੱਚਿਆਂ ਦੇ ਮਾਪਿਆਂ ਅਤੇ ਚੌਕੀ ਇੰਚਾਰਜ ਏ. ਐਸ. ਆਈ ਕੁਲਦੀਪ ਸਿੰਘ ਨੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਦੀ ਦੇਖਭਾਲ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਚੌਕੀ ਇੰਚਾਰਜ ਏ. ਐੱਸ. ਆਈ. ਕੁਲਦੀਪ ਸਿੰਘ, ਸਰਪੰਚ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਜੱਸੀ ਤੇ ਹੋਰ ਪਿੰਡ ਵਾਸੀਆਂ ਨੇ ਨਾਬਾਲਗ ਬੱਚਿਆਂ ਨੂੰ ਅੱਗੋਂ ਤੋਂ ਅਜਿਹੀ ਗਲਤੀ ਨਾ ਕਰਨ ਲਈ ਪ੍ਰੇਰਿਤ ਕੀਤਾ।
