ਵੱਡੀ ਖ਼ਬਰ ; ਕੈਨੇਡਾ ''ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ
Tuesday, Feb 03, 2026 - 02:05 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰੀ ਪੁਲਸ ਨੇ 1 ਫਰਵਰੀ 2026 ਨੂੰ ਕ੍ਰੀਸੈਂਟ ਬੀਚ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਦੋਸ਼ ਵਿੱਚ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਇਹ ਘਟਨਾ ਸਵੇਰੇ ਲਗਭਗ 3:50 ਵਜੇ ਵਾਪਰੀ, ਜਿੱਥੇ ਗੋਲੀਬਾਰੀ ਦੇ ਨਾਲ-ਨਾਲ ਘਰ ਦੇ ਬਾਹਰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 21 ਸਾਲਾ ਹਰਜੋਤ ਸਿੰਘ, 19 ਸਾਲਾ ਤਰਨਵੀਰ ਸਿੰਘ ਅਤੇ 21 ਸਾਲਾ ਦਿਆਜੀਤ ਸਿੰਘ ਬਿਲਿੰਗ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਪੰਜਾਬੀ ਮੂਲ ਦੇ ਨੌਜਵਾਨ ਹਨ। ਇਨ੍ਹਾਂ ਤਿੰਨਾਂ 'ਤੇ ਗੋਲੀ ਚਲਾਉਣ ਦੇ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਿੰਨੋਂ ਵਿਦੇਸ਼ੀ ਨਾਗਰਿਕ ਹਨ, ਜਿਸ ਕਾਰਨ ਪੁਲਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਹੈ।
The three men arrested on Feb 1, 2026 by Surrey Police Service following shots fired incident are now charged with Criminal Code offences. Investigation is ongoing and additional charges may be forthcoming. All three remain in custody. Details: https://t.co/kka3lpvIss #SurreyBC pic.twitter.com/mIa2DKPpiR
— Surrey Police Service (@surreyps) February 2, 2026
ਇਹ ਵੀ ਪੜ੍ਹੋ- ਕਾਲ ਦਾ ਚੱਕਰ ਜਾਂ ਵੱਡੀ ਸਾਜ਼ਿਸ਼ ? ਅਜੀਤ ਪਵਾਰ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਦਾ ਹੈਲੀਕਾਪਟਰ...
ਵਾਰਦਾਤ ਤੋਂ ਕੁਝ ਸਮਾਂ ਬਾਅਦ ਹੀ ਜਦੋਂ ਮੁਲਜ਼ਮ ਇੱਕ ਰਾਈਡਸ਼ੇਅਰ (ਟੈਕਸੀ) ਵਿੱਚ ਸਵਾਰ ਹੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਪੁਲਸ ਨੇ ਉਨ੍ਹਾਂ ਨੂੰ ਘੇਰ ਕੇ ਕਾਬੂ ਕਰ ਲਿਆ। ਤਿੰਨੋਂ ਮੁਲਜ਼ਮ 5 ਫਰਵਰੀ 2026 ਤੱਕ ਪੁਲਸ ਹਿਰਾਸਤ ਵਿੱਚ ਰਹਿਣਗੇ। ਪੁਲਸ ਨੇ ਹੋਰ ਗਵਾਹਾਂ ਅਤੇ ਪੀੜਤਾਂ ਨੂੰ ਸਾਹਮਣੇ ਆਉਣ ਦੀ ਅਪੀਲ ਕਰਦਿਆਂ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
ਪੁਲਸ ਵੱਲੋਂ ਇਸ ਮਾਮਲੇ ਵਿੱਚ 'ਸਰੀ ਐਕਸਟੋਰਸ਼ਨ ਰਿਵਾਰਡ ਫੰਡ' ਦਾ ਜ਼ਿਕਰ ਕਰਨਾ ਸੰਕੇਤ ਦਿੰਦਾ ਹੈ ਕਿ ਇਹ ਘਟਨਾ ਜਬਰਨ ਵਸੂਲੀ ਦੇ ਮਾਮਲਿਆਂ ਨਾਲ ਜੁੜੀ ਹੋ ਸਕਦੀ ਹੈ, ਜਿਸ ਲਈ ਪੁਲਸ ਨੇ ਜਾਣਕਾਰੀ ਦੇਣ ਵਾਲੇ ਨੂੰ 2.5 ਲੱਖ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
