ਮੈਰਾਥਨ ਦੌੜਾਕ ਗੋਪੀ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

Monday, Mar 18, 2019 - 04:56 PM (IST)

ਮੈਰਾਥਨ ਦੌੜਾਕ ਗੋਪੀ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ— ਭਾਰਤ ਦੇ ਏਸ਼ੀਆਈ ਮੈਰਾਥਨ ਚੈਂਪੀਅਨ ਗੋਪੀ ਥੋਨਾਕਲ ਨੇ ਸੀਓਲ ਕੌਮਾਂਤਰੀ ਮੈਰਾਥਨ 'ਚ 11ਵੇਂ ਸਥਾਨ 'ਤੇ ਰਹਿੰਦੇ ਹੋਏ ਦੋਹਾ 'ਚ ਸਤੰਬਰ-ਅਕਤੂਬਰ 'ਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। 30 ਸਾਲਾ ਗੋਪੀ ਨੇ ਐਤਵਾਰ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਦੋ ਘੰਟੇ 13 ਮਿੰਟ ਅਤੇ 39 ਸਕਿੰਟ ਦੇ ਸਮੇਂ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ਦਾ ਟਿਕਟ ਕਟਵਾਇਆ। ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ ਦੋ ਘੰਟੇ 16 ਮਿੰਟ ਹੈ।
PunjabKesari
ਇਸ ਤੋਂ ਪਹਿਲਾਂ ਗੋਪੀ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੋ ਘੰਟੇ 15 ਮਿੰਟ ਅਤੇ 16 ਸਕਿੰਟ ਦਾ ਸੀ ਜੋ ਉਨ੍ਹਾਂ ਨੇ ਪਿਛਲੇ ਸਾਲ ਹਾਸਲ ਕੀਤਾ ਸੀ। ਗੋਪੀ ਦਾ ਇਹ ਸਮਾਂ ਚਾਰ ਦਹਾਕੇ ਪੁਰਾਣੇ ਰਾਸ਼ਟਰੀ ਰਿਕਾਰਡ ਦੋ ਘੰਟੇ 12 ਮਿੰਟ ਦੇ ਬਾਅਦ ਕਿਸੇ ਭਾਰਤੀ ਵੱਲੋਂ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਰਾਸ਼ਟਰੀ ਰਿਕਾਰਡ ਸ਼ਿਵਨਾਥ ਸਿੰਘ ਦੇ ਨਾਂ ਹੈ। ਸੀਓਲ ਕੌਮਾਂਤਰੀ ਮੈਰਾਥਨ ਆਈ.ਏ.ਏੇ.ਐੱਫ. ਗੋਲਡ ਪੱਧਰ ਦਾ ਟੂਰਨਾਮੈਂਟ ਹੈ। ਗੋਪੀ ਨੇ ਚੀਨ ਦੇ ਡੋਨਗੁਆਨ 'ਚ 2017 'ਚ ਏਸ਼ੀਆਈ ਮੈਰਾਥਨ ਦਾ ਖਿਤਾਬ ਜਿੱਤਿਆ ਸੀ। ਉਹ 2016 ਓਲੰਪਿਕ 'ਚ 25ਵੇਂ ਸਥਾਨ 'ਤੇ ਰਹੇ ਸਨ ਜਦਕਿ 2017 'ਚ ਲੰਡਨ 'ਚ ਵਿਸ਼ਵ ਚੈਂਪੀਅਨਸ਼ਿਪ 'ਚ 28ਵੇਂ ਸਥਾਨ 'ਤੇ ਸਨ।


author

Tarsem Singh

Content Editor

Related News