ਕਸ਼ਮੀਰ ਮੁੱਦੇ ''ਤੇ ਗੰਭੀਰ ਦਾ ਟਵੀਟ- ''ਜੋ ਕੋਈ ਨਾ ਕਰ ਸਕਿਆ, ਉਹ ਅਸੀਂ ਪਹਿਲਾਂ ਕਰ ਦਿਖਾਇਆ''
Monday, Aug 05, 2019 - 03:37 PM (IST)

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇਤਿਹਾਸਕ ਫੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਨੂੰ ਖਾਸ ਦਰਜਾ ਦੇਣ ਵਾਲੇ ਆਰਟਿਕਲ 370 ਦੇ ਸੈਕਸ਼ਨ ਏ ਨੂੰ ਛੱਡ ਕੇ ਬਾਕੀ ਸਾਰੇ ਸੈਕਸ਼ਨ ਖਤਮ ਕਰ ਦਿੱਤੇ ਹਨ। ਇਸ ਇਤਿਹਾਸਕ ਫੈਸਲੇ 'ਤੇ ਤਮਾਮ ਧਾਕੜ ਹਸਤੀਆਂ ਨੇ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਇਸ ਫੈਸਲੇ ਦੇ ਬਾਅਦ ਆਪਣੀ ਖੁਸ਼ੀ ਟਵਿੱਟਰ 'ਤੇ ਜ਼ਾਹਰ ਕੀਤੀ ਹੈ।
ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਲਿਖਿਆ, ''ਜੋ ਕੋਈ ਨਾ ਕਰ ਸਕਿਆ। ਉਹ ਅਸੀਂ ਕਰ ਦਿਖਾਇਆ ਹੈ।? ਕਸ਼ਮੀਰ 'ਚ ਵੀ ਆਪਣਾ ਤਿਰੰਗਾ ਲਹਿਰਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਝੰਡੇ ਤਿਰੰਗੇ ਦੀ ਤਸਵੀਰ ਲਗਾ ਕੇ ਜੈ ਹਿੰਦ ਲਿਖਿਆ ਹੈ। ਨਾਲ ਹੀ ਭਾਰਤੀ ਲੋਕਾਂ ਅਤੇ ਕਸ਼ਮੀਰ ਨੂੰ ਵਧਾਈ ਦਿੱਤੀ ਹੈ।
ਇਸ ਤੋਂ ਇਲਵਾ ਰੈਨਾ ਨੇ ਵੀ ਸਰਕਾਰ ਦੇ ਫੈਸਲਾ ਦੇ ਸਵਾਗਤ ਕੀਤਾ ਹੈ। ਰੈਨਾ ਨੇ ਟਵਿੱਟਰ 'ਤੇ ਲਿਖਿਆ, ''ਇਤਿਹਾਸਕ ਕਦਮ, 370 ਨੂੰ ਹਟਾਉਣਾ! #JaiHind'