ਪਹਿਲਾਂ ਇਕੱਠੇ ਬੈਠ ਪੀਤੀ ਸ਼ਰਾਬ, ਫਿਰ ਦੋਸਤ ਨੇ ਕਰ ''ਤਾ ਦੋਸਤ ਦਾ ਕਤਲ, ਵਜ੍ਹਾ ਕਰੇਗੀ ਹੈਰਾਨ
Friday, Apr 25, 2025 - 11:24 AM (IST)

ਚੰਡੀਗੜ੍ਹ (ਸੁਸ਼ੀਲ)- ਸੈਕਟਰ-54 ਦੇ ਸਰਕਾਰੀ ਸਕੂਲ ਨੇੜੇ ਅੰਬਾਲਾ ਵਾਸੀ ਸੰਦੀਪ ਦਾ ਕਤਲ ਕਰਨ ਵਾਲੇ ਫ਼ਰਾਰ ਮੁਲਜ਼ਮ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਅੰਬਾਲਾ ਕੈਂਟ ਸਟੇਸ਼ਨ ਦੇ ਐਂਟਰੀ ਗੇਟ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਅੰਬਾਲਾ ਦੇ ਦੁਰਗਾ ਨਗਰ ਵਾਸੀ ਰੋਹਿਤ ਉਰਫ਼ ਰੌਕੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਖ਼ੂਨ ਨਾਲ ਲਿਬੜੀ ਟੀ-ਸ਼ਰਟ ਬਰਾਮਦ ਕੀਤੀ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਕਾਤਲ ਨੂੰ ਫੜਨ ਲਈ ਟੀਮ ਬਣਾਈ ਸੀ। ਪੁਲਸ ਨੇ 700 ਤੋਂ ਵੱਧ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਮੁਲਜ਼ਮ ਦੀ ਭਾਲ ਚੰਡੀਗੜ੍ਹ, ਮੋਹਾਲੀ, ਅੰਬਾਲਾ ਕੈਂਟ, ਬੱਸ ਸਟੈਂਡ, ਝੁੱਗੀ-ਝੌਂਪੜੀਆਂ, ਮੰਦਰ, ਗੁਰਦੁਆਰਾ, ਧਰਮਸ਼ਾਲਾ, ਕਬਾੜੀ ਮਾਰਕੀਟ, ਆਟੋ ਅਤੇ ਟੈਕਸੀ ਸਟੈਂਡ ਵਰਗੀਆਂ ਦਰਜਨਾਂ ਥਾਵਾਂ ’ਤੇ ਕੀਤੀ।
ਇਹ ਵੀ ਪੜ੍ਹੋ: ਮੰਡੀਆਂ ’ਚ ਲਿਫਟਿੰਗ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ, ਅਫ਼ਸਰਾਂ ਨੂੰ ਜਾਰੀ ਕੀਤੇ ਹੁਕਮ
ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਪੈਦਲ ਅੰਬਾਲਾ ਵੱਲ ਨਿਕਲਿਆ ਸੀ। ਉਸ ਦੀ ਆਖਰੀ ਲੋਕੇਸ਼ਨ ਫਰੈਂਕੋ ਹੋਟਲ, ਭੈਣਾਂ ਦਾ ਢਾਬਾ ਅਤੇ ਏਅਰਪੋਰਟ ਰੋਡ ਤੋਂ ਹੁੰਦਿਆਂ ਸ਼ੰਭੂ ਬੈਰੀਅਰ ਵੱਲ ਟਰੇਸ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਗੇਟ ਨੰਬਰ-1 ਨੇੜਿਓਂ ਕਾਬੂ ਕਰ ਲਿਆ।
ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਸੰਦੀਪ ਅਤੇ ਰੋਹਿਤ ਪੁਰਾਣੇ ਦੋਸਤ ਸਨ।
ਇਹ ਵੀ ਪੜ੍ਹੋ: ਡੰਕੀ ਲਗਾ ਕੇ ਨੌਜਵਾਨਾਂ ਨੂੰ ਡੌਂਕਰਾਂ ਕੋਲ ਫਸਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਲੰਧਰ ਨਾਲ ਜੁੜੇ ਤਾਰ
ਪਹਿਲੀ ਵਾਰ ਵੇਟਰ ਦਾ ਕੰਮ ਕਰਨ ਆਇਆ ਸੀ ਸ਼ਹਿਰ
ਦੋਵੇਂ 13 ਅਪ੍ਰੈਲ ਨੂੰ ਚੰਡੀਗੜ੍ਹ ਕਲੱਬ ’ਚ ਵੇਟਰ ਵਜੋਂ ਕੰਮ ਕਰਨ ਲਈ ਆਏ, ਜਿੱਥੇ ਭਾਂਡੇ ਧੋਣ ਦਾ ਕੰਮ ਕੀਤਾ। ਪੈਮੇਂਟ ਮਿਲਣ ’ਤੇ ਇਕੱਠੇ ਸ਼ਰਾਬ ਪੀਤੀ। ਨਸ਼ੇ ਦੀ ਹਾਲਤ ’ਚ ਸੈਕਟਰ-54 ਸਥਿਤ ਉਕਤ ਥਾਂ ਪਹੁੰਚੇ, ਜਿੱਥੇ ਬਾਅਦ ’ਚ ਸੰਦੀਪ ਦੀ ਲਾਸ਼ ਮਿਲੀ। ਪਤਾ ਲੱਗਾ ਹੈ ਕਿ ਸ਼ਰਾਬ ਦੇ ਨਸ਼ੇ ’ਚ ਪੈਸਿਆਂ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ, ਜੋ ਬਾਅਦ ’ਚ ਲੜਾਈ ’ਚ ਬਦਲ ਗਈ। ਗੁੱਸੇ ’ਚ ਰੋਹਿਤ ਨੇ ਪੱਥਰ ਨਾਲ ਸੰਦੀਪ ਦੇ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਫਟੇ ਹੋਏ ਕੱਪੜਿਆਂ ਦੀ ਥਾਂ ਮ੍ਰਿਤਕ ਦੇ ਕੱਪੜੇ ਪਾ ਲਏ ਅਤੇ ਫ਼ਰਾਰ ਹੋ ਗਿਆ। ਪੁਲਸ ਮੁਤਾਬਕ ਮੁਲਜ਼ਮ ਰੋਹਿਤ ਮਜ਼ਦੂਰੀ ਕਰਦਾ ਹੈ। ਉਸ ਦਾ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਪਹਿਲੀ ਵਾਰ ਚੰਡੀਗੜ੍ਹ ਆਇਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਗੁਨਾਹ ਕਬੂਲ ਕਰ ਲਿਆ ਹੈ ਅਤੇ ਖ਼ੂਨ ਨਾਲ ਲਿਬੜੀ ਟੀ-ਸ਼ਰਟ ਸਣੇ ਟਰਾਊਜ਼ਰ ਵੀ ਪੁਲਸ ਨੂੰ ਸੌਂਪ ਦਿੱਤੇ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e