ਗੁਰਦਾਸਪੁਰ ਦੇ ਹੈਰੀ ਨੇ ਕੈਨੇਡਾ ਵਿਚ ਕਰਵਾਈ ਬੱਲੇ-ਬੱਲੇ, ਸਿਰਫ 24 ਸਾਲ ਦੀ ਉਮਰ 'ਚ ਹਾਸਲ ਕੀਤਾ ਵੱਡਾ ਮੁਕਾਮ
Tuesday, Apr 29, 2025 - 11:18 AM (IST)

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦਾ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰ ਦਿਖਾਇਆ ਹੈ। ਦਰਅਸਲ ਨੌਜਵਾਨ ਕੈਨੇਡਾ ਪੁਲਸ 'ਚ ਭਰਤੀ ਹੋ ਗਿਆ ਹੈ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਬੇਟੇ ਨੂੰ ਪੁਲਸ 'ਚ ਭਰਤੀ ਹੋਣ ਦਾ ਸ਼ੌਂਕ ਸੀ, ਉਨ੍ਹਾਂ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਉਹ ਭਰਤੀ ਹੋਇਆ ਜਿਸ ਤੋਂ ਬਾਅਦ ਸਾਡੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਸਾਡੇ ਘਰ ਵਧਾਈਆਂ ਦੇਣ ਆ ਰਹੇ ਹਨ। ਇਸ ਦੌਰਾਨ ਕਸ਼ਮੀਰ ਸਿੰਘ ਨੇ ਕਿਹਾ ਕਿ ਮੈਂ ਖੁਦ ਆਰਮੀ ਵਿੱਚ ਨੌਕਰੀ ਕੀਤੀ ਹੈ ਅਤੇ ਆਪਣੇ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਮੇਰੀ ਪਤਨੀ ਦਾ ਬਹੁਤ ਵੱਡਾ ਹੱਥ ਹੈ ਅੱਜ ਉਹ ਇਸ ਸੰਸਾਰ 'ਤੇ ਨਹੀਂ ਹੈ ਪਰ ਮੇਰੇ ਬੇਟੇ ਨੇ ਉਸ ਦਾ ਸੁਪਨਾ ਪੂਰਾ ਕਰ ਦਿਖਾਇਆ ਹੈ।
ਇਹ ਵੀ ਪੜ੍ਹੋ-ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਪਾਕਿਸਤਾਨੀ ਦੁਲਹਨਾਂ ਨੂੰ ਮਿਲੀ ਰਾਹਤ
ਉਨ੍ਹਾਂ ਕਿਹਾ ਮੈਨੂੰ ਇਸ ਗੱਲ ਦਾ ਜ਼ਿਆਦਾ ਮਾਣ ਹੋ ਰਿਹਾ ਹੈ ਕਿ ਮੇਰੇ ਪੁੱਤਰ ਨੇ ਨਾਂ ਸਿਰਫ਼ ਸਾਡਾ ਨਾਂ ਰੋਸ਼ਨ ਕੀਤਾ ਸਗੋਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਬਾਕੀ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਨਸ਼ੇ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਅਤੇ ਇੱਕ ਚੰਗਾ ਮੁਕਾਮਾ ਹਾਸਲ ਕਰੋ।
ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8