ਸ਼ਰਮਨਾਕ! ਕੁੜੀ ਨੂੰ ਅਗਵਾ ਕਰ ਕੇ ਲੈ ਗਿਆ ਨਾਬਾਲਗ ਮੁੰਡਾ, ਅਗਲੇ ਦਿਨ ਪਿਤਾ ਨੂੰ ਫ਼ੋਨ ਕਰ...
Tuesday, Apr 29, 2025 - 03:52 PM (IST)

ਲੁਧਿਆਣਾ (ਰਿਸ਼ੀ): 9ਵੀਂ ਜਮਾਤ ਦੀ ਵਿਦਿਆਰਥਣ ਨੂੰ ਇਸੇ ਦੇ ਪਿੰਡ ਫੁੱਲਾਵਾਲ ਦੇ ਰਹਿਣ ਵਾਲਾ ਨਾਬਾਲਗ ਮੁੰਡਾ ਵਿਆਹ ਦੀ ਨੀਅਤ ਨਾਲ ਭਜਾ ਕੇ ਖੰਨਾ ਲੈ ਗਿਆ। ਅਗਲੇ ਦਿਨ ਦੁਪਹਿਰ 1 ਵਜੇ ਨਾਬਾਲਗਾ ਨੇ ਫ਼ੋਨ ਕਰ ਕੇ ਆਪਣੇ ਪਿਤਾ ਨੂੰ ਦੁਰਗਾ ਮਾਤਾ ਮੰਦਰ ਦੇ ਕੋਲੋਂ ਆ ਕੇ ਲੈ ਜਾਣ ਦੀ ਗੱਲ ਕਹੀ। ਇਸ ਮਗਰੋਂ ਪਿਤਾ ਆਪਣੀ ਕੁੜੀ ਨੂੰ ਵਾਪਸ ਲੈ ਆਏ ਤੇ ਥਾਣਆ ਸਦਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿਚ ਪੁਲਸ ਨੇ ਧਾਰਾ 65 (1) ਬੀ.ਐੱਨ.ਐੱਸ.-4 ਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਨਾਬਾਲਗਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼! ਸ੍ਰੀ ਹੇਮਕੁੰਟ ਐਕਸਪ੍ਰੈੱਸ ਦੇ ਯਾਤਰੀਆਂ ਨਾਲ ਹੋ ਜਾਣੀ ਸੀ ਅਣਹੋਣੀ
ਜਾਂਚ ਅਧਿਕਾਰੀ ਜੋਹਨ ਪੀਟਰ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿਤਾ ਨੇ ਦੱਸਿਆ ਕਿ 26 ਅਪ੍ਰੈਲ ਨੂੰ ਸ਼ਾਮ 8.45 ਵਜੇ ਉਨ੍ਹਾਂ ਦੀ ਧੀ ਬਿਨਾ ਦੱਸੇ ਘਰੋਂ ਚਲੀ ਗਈ, ਅਗਲੇ ਦਿਨ ਦੁਪਹਿਰ 1 ਵਜੇ ਉਸ ਨੇ ਫ਼ੋਨ ਕਰ ਕੇ ਮੰਦਰ ਦੇ ਬਾਹਰੋਂ ਆ ਕੇ ਲੈ ਜਾਣ ਲਈ ਕਿਹਾ। ਪਿਤਾ ਦਾ ਦੋਸ਼ ਹੈ ਕਿ ਧੀ ਨੂੰ ਜ਼ਬਰਦਸਤੀ ਅਗਵਾ ਕਰ ਕੇ ਉਕਤ ਮੁਲਜ਼ਮ ਲੈ ਗਿਆ ਤੇ ਸਰੀਰਕ ਸਬੰਧ ਬਣਾਏ। ਪੁਲਸ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਾਬਾਲਗਾ ਨੂੰ ਭਜਾ ਕੇ ਆਪਣੇ ਨਾਲ ਖੰਨਾ ਲੈ ਗਿਆ, ਜਿੱਥੇ ਰਿਸ਼ਤੇਦਾਰਾਂ ਨੇ ਆਪਣੇ ਕੋਲ ਰੱਖਣ ਤੋਂ ਇਨਕਾਰ ਕੀਤਾ ਤਾਂ ਉਹ ਲੁਧਿਆਣੇ ਵਾਪਸ ਆ ਗਏ, ਜਿਸ ਮਗਰੋਂ ਸਾਰੀ ਰਾਤ ਬੱਸ ਸਟੈਂਡ ਨੇੜੇ ਇਕ ਪਾਰਕ ਵਿਚ ਬੈਠੇ ਰਹੇ। ਮੁਲਜ਼ਮ ਨੇ ਆਪਣਾ ਮੋਬਾਈਲ ਬੰਦ ਰੱਖਿਆ ਹੋਇਆ ਸੀ। ਉੱਥੇ ਹੀ ਨਾਬਾਲਗਾ ਦੇ ਕੋਲ ਫ਼ੋਨ ਨਹੀਂ ਸੀ। ਅਗਲੇ ਦਿਨ ਦੁਪਹਿਰ 1 ਵਜੇ ਨੌਜਵਾਨ ਨੇ ਮੰਦਰ ਦੇ ਕੋਲ ਉਸ ਨੂੰ ਛੱਡ ਦਿੱਤਾ, ਜਿਸ ਮਗਰੋਂ ਰਾਹਗੀਰ ਤੋਂ ਮੋਬਾਈਲ ਲੈ ਕੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਪੁਲਸ ਮੁਤਾਬਕ ਮੈਡੀਕਲ ਮਗਰੋਂ ਸਪਸ਼ਟ ਹੋਵੇਗਾ ਕਿ ਸਰੀਰਕ ਸਬੰਧ ਬਣਾਏ ਹਨ ਜਾਂ ਨਹੀਂ, ਫ਼ਿਲਹਾਲ ਪਿਤਾ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8