ਹੁੱਕਾਬਾਰ ’ਚ ਪੁਲਸ ਦਾ ਛਾਪਾ, 6 ਹੁੱਕੇ ਤੇ ਹੋਰ ਸਾਮਾਨ ਬਰਾਮਦ ਕਰ ਮਾਲਕ ਕੀਤਾ ਗ੍ਰਿਫ਼ਤਾਰ
Saturday, Apr 26, 2025 - 01:36 PM (IST)

ਤਰਨਤਾਰਨ (ਰਮਨ)-ਪੁਲਸ ਵੱਲੋਂ ਚਲਾਏ ਗਏ ਆਪ੍ਰੇਸ਼ਨ ਕੈਸੋ ਤਹਿਤ ਕਾਰਵਾਈ ਕਰਦੇ ਹੋਏ ਇਕ ਰੈਸਟੋਰੈਂਟ ਅੰਦਰੋਂ ਬਿਨਾਂ ਮਨਜ਼ੂਰੀ ਚਲਾਏ ਜਾ ਰਹੇ ਹੁੱਕਾ ਬਾਰ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਪੁਲਸ ਵੱਲੋਂ ਜਿੱਥੇ ਰੈਸਟੋਰੈਂਟ ਦੇ ਅੰਦਰੋਂ ਛੇ ਹੋਕੇ ਬਰਾਮਦ ਕੀਤੇ ਗਏ ਹਨ, ਉਥੇ ਹੀ ਇਸ ਅੰਦਰੋਂ ਹੋਰ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਸਰੇ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਸ਼ਰਮਨਾਕ ਕਾਰਾ: ਮੁੰਡੇ ਨਾਲ 2 ਵਿਅਕਤੀਆਂ ਨੇ ਪਹਿਲਾਂ ਟੱਪੀਆਂ ਹੱਦਾਂ, ਫਿਰ ਕਰ 'ਤੀ ਵੀਡੀਓ ਵਾਇਰਲ
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਮਿਲੇ ਹੁਕਮਾਂ ਤਹਿਤ ਆਪ੍ਰੇਸ਼ਨ ਕੈਸੋ ਚਲਾਇਆ ਗਿਆ ਸੀ, ਜਿਸ ਦੇ ਚੱਲਦਿਆਂ ਝਬਾਲ ਚੌਂਕ ਨਜ਼ਦੀਕ ਮੌਜੂਦ ਮਾਝਾ ਬਲਾਕ ਰੈਸਟੋਰੈਂਟ ਵਿਚ ਨਾਜਾਇਜ਼ ਰੂਪ ਵਿਚ ਚਲਾਏ ਜਾ ਰਹੇ ਹੁੱਕਾਬਾਰ ਵਿਚ ਛਾਪੇਮਾਰੀ ਕਰਦੇ ਹੋਏ 6 ਹੁੱਕੇ ਤੋਂ ਇਲਾਵਾ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜਿਸ ਸਬੰਧੀ ਮਾਲਕ ਗੁਰਭੇਜ ਸਿੰਘ ਭੇਜਾ ਪੁੱਤਰ ਗੁਰਦਿਆਲ ਸਿੰਘ ਵਾਸੀ ਗੋਹਲਵੜ੍ਹ ਕੋਈ ਵੀ ਲਾਇਸੈਂਸ ਮੌਕੇ ’ਤੇ ਪੇਸ਼ ਨਹੀਂ ਕਰ ਪਾਇਆ। ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਰੈਸਟੋਰੈਂਟ ਅੰਦਰੋਂ ਕੰਡੋਮ, ਸਿਗਰੇਟ, ਤੰਬਾਕੂ ਅਤੇ ਹੋਰ ਸਾਮਾਨ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਗੁਰਭੇਜ ਸਿੰਘ ਭੇਜਾ ਪੁੱਤਰ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਸ ਦੇ ਸਾਥੀ ਬਲਕਾਰ ਸਿੰਘ ਵਾਸੀ ਚੀਮਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੰਗਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਵਿਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8