ਦਿਨ ਦਿਹਾੜੇ ਘਰ 'ਤੇ ਹੱਥ ਸਾਫ ਕਰ ਗਏ ਚੋਰ, ਮੌਕਾ ਦੇਖ ਪਰਿਵਾਰ ਦੇ ਉੱਡੇ ਹੋਸ਼

Thursday, Apr 24, 2025 - 07:45 PM (IST)

ਦਿਨ ਦਿਹਾੜੇ ਘਰ 'ਤੇ ਹੱਥ ਸਾਫ ਕਰ ਗਏ ਚੋਰ, ਮੌਕਾ ਦੇਖ ਪਰਿਵਾਰ ਦੇ ਉੱਡੇ ਹੋਸ਼

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਡੋਗਰ ਬਸਤੀ ਵਿੱਚ ਅੱਜ ਦਿਨ ਦਿਹਾੜੇ ਹੀ ਇੱਕ ਗਰੀਬ ਪਰਿਵਾਰ ਦੇ ਘਰ 'ਚ ਕੁਝ ਨਸ਼ੇੜੀ ਲੜਕਿਆਂ ਨੇ ਵੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਮੁਤਾਬਿਕ ਮਿਹਨਤ ਮਜ਼ਦੂਰੀ ਕਰਨ ਵਾਲਾ ਇਹ ਪਰਿਵਾਰ ਸਵੇਰੇ 8 ਵਜੇ ਘਰੋਂ ਕੰਮ 'ਤੇ ਗਿਆ ਸੀ ਅਤੇ 11 ਵਜੇ ਦੇ ਕਰੀਬ ਜਦੋਂ ਇਸ ਪਰਿਵਾਰ ਦੀ ਮਹਿਲਾ ਘਰੇ ਪਰਤੀ ਤਾਂ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਅਲਮਾਰੀ ਖੁੱਲੀ ਹੋਈ ਸੀ, ਉਸਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ। 

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਏਅਰਪੋਰਟ 'ਤੇ ਹੋਈ ਬਦਸਲੂਕੀ

ਇਸ ਦੌਰਾਨ ਘਰ ਦੇ ਮਾਲਕ ਨੇ ਦੱਸਿਆ ਕਿ ਸਾਮਾਨ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਘਰ ਅੰਦਰ ਪਏ ਦੋ ਤੋਲੇ ਦੇ ਕਰੀਬ ਸੋਨਾ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਕਰੀਬ 8 ਵਜੇ ਘਰੋਂ ਕੰਮ 'ਤੇ ਗਏ ਸਨ ਅਤੇ ਜਦੋਂ 11 ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਘਰੇ ਮੁੜੀ ਤਾਂ ਦੇਖਿਆ ਕਿ ਬਾਹਰਲੇ ਦਰਵਾਜ਼ੇ ਦਾ ਤਾਲਾ ਟੁਟਾ ਹੋਇਆ ਸੀ ਅਤੇ ਜਦ ਘਰ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਪਈ ਅਲਮਾਰੀ ਦਾ ਲੌਕ ਤੋੜ ਕੇ ਸਾਰਾ ਸਾਮਾਨ ਖਿਲਾਰਿਆ ਪਿਆ ਸੀ ਅਤੇ ਅਲਮਾਰੀ ਵਿੱਚ ਰੱਖੇ ਦੋ ਤੋਲੇ ਦੇ ਸੋਨੇ ਦੇ ਗਹਿਣੇ ਚੋਰਾਂ ਵੱਲੋਂ ਚੋਰੀ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਆਮ ਤੌਰ 'ਤੇ ਹੀ ਨਸ਼ੇੜੀ ਕਿਸਮ ਦੇ ਲੜਕੇ ਘੁੰਮਦੇ ਰਹਿੰਦੇ ਹਨ ਅਤੇ ਕੱਲ ਵੀ ਇੱਕ ਦੋ ਲੜਕੇ ਇਥੇ ਘੁੰਮ ਰਹੇ ਸਨ, ਜਿਨ੍ਹਾਂ 'ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਵੱਲੋਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਗਰੀਬ ਪਰਿਵਾਰ ਨੇ ਮੰਗ ਕੀਤੀ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਉਨ੍ਹਾਂ ਦਾ ਸਾਮਾਨ ਵਾਪਸ ਕਰਵਾਇਆ ਜਾਵੇ।

ਸੈਲਾਨੀਆਂ ਨੂੰ ਗੋਡਿਆਂ ਭਾਰ ਬਿਠਾਇਆ, ਸਿਰ ਝੁਕਾਇਆ ਤੇ ਫਿਰ..., ਅੱਤਵਾਦੀਆਂ ਦੀ ਨਵੀਂ ਤਸਵੀਰ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News