ਗੋਲਡੀ ਬਰਾੜ ਦੇ ਨਾਂ 'ਤੇ ਦੁਕਾਨਦਾਰ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ

Wednesday, Apr 23, 2025 - 09:01 PM (IST)

ਗੋਲਡੀ ਬਰਾੜ ਦੇ ਨਾਂ 'ਤੇ ਦੁਕਾਨਦਾਰ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ

ਗੁਰਦਾਸਪੁਰ, (ਗੁਰਪ੍ਰੀਤ ਸਿੰਘ)-ਕਾਦੀਆਂ 'ਚ ਇੱਕ ਦੁਕਾਨਦਾਰ ਨੂੰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ ਭਰੀ ਚਿੱਠੀ ਦੇਣ ਵਾਲੇ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਸੰਜੀਵ ਕੁਮਾਰ ਭਾਟੀਆ, ਉਨ੍ਹਾਂ ਦੀ ਪਤਨੀ, ਭਰਾ ਰਜੀਵ ਕੁਮਾਰ ਅਤੇ ਦੁਕਾਨ 'ਚ ਮਜ਼ਦੂਰੀ ਦਾ ਕੰਮ ਕਰਦੇ ਗੋਬਿੰਦ ਨੇ ਦੱਸਿਆ ਕਿ 15 ਤਰੀਕ ਨੂੰ ਰਾਤ ਨੂੰ ਮੈਂ ਦੁਕਾਨ ਵਿੱਚ ਸੁੱਤਾ ਪਿਆ ਸੀ। ਤਾਂ ਕਿਸੇ ਅਨਪਛਾਤੇ ਵਿਅਕਤੀ ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਉਸ ਨੇ ਮੈਨੂੰ ਇੱਕ ਚਿੱਠੀ ਫੜਾਈ ਜੋ ਕਿ ਮੈਂ ਚਿੱਠੀ ਦੁਕਾਨ ਦੇ ਮਾਲਕ ਨੂੰ ਸਵੇਰੇ ਦੇ ਦਿੱਤੀ, ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਾਡੀ ਦੁਕਾਨ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਸੀ। ਹੁਣ ਮੈਂ ਦੁਕਾਨ ਨੂੰ ਦੁਬਾਰਾ ਤੋਂ ਬਣਾ ਰਿਹਾ ਸੀ ਪਰ ਹੁਣ ਕਿਸੇ ਅਣਪਛਾਤੇ ਵੱਲੋਂ ਸਾਨੂੰ ਧਮਕੀ ਭਰੀ ਚਿੱਠੀ ਦਿੱਤੀ ਗਈ, ਜਿਸ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਕਾਦੀਆਂ ਛੱਡ ਕੇ ਚਲੇ ਜਾਓ। ਇਸ ਗੱਲ ਨੂੰ ਮਜ਼ਾਕ  ਨਹੀਂ ਲੈਣਾ ਚਿੱਠੀ ਦੇ ਅਖੀਰ 'ਚ  ਲਿਖਿਆ ਸੀ ਗੋਲਡੀ ਬਰਾੜ ਮੈਂਬਰ ਸੁੱਖਾ। ਇਸ ਚਿੱਠੀ ਬਾਰੇ ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਸੀਆਈਏ ਸਟਾਫ ਵੱਲੋਂ ਸੀਸੀਟੀਵੀ ਖੰਗਾਲਣ ਤੋਂ ਬਾਅਦ ਸ਼ੱਕ ਦੇ ਅਧਾਰ 'ਤੇ ਇੱਕ ਜਨਰਲ ਸਟੋਰ ਦੇ ਲੜਕੇ ਨੂੰ ਫੜ ਲਿਆ, ਜਿਸ ਦਾ ਮੋਟਰਸਾਈਕਲ ਵੀ ਪੁਲਿਸ ਦੇ ਕਬਜ਼ੇ ਵਿੱਚ ਹੈ। ਤਿੰਨ-ਚਾਰ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਉੱਥੇ ਹੀ ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਦੀ ਸਾਨੂੰ ਧਮਕੀ ਭਰੀ ਚਿੱਠੀ ਮਿਲੀ ਹੈ ਉਦੋਂ ਤੋਂ ਹੀ ਸਾਡਾ ਪਰਿਵਾਰ ਸਹਿਮ ਦੇ ਮਾਹੌਲ ਵਿੱਚ ਜੀ ਰਿਹਾ ਤੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀ ਉੱਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ। 

PunjabKesari

ਮਾਮਲੇ ਦੀ ਬਰੀਕੀ ਨਾਲ ਕੀਤੀ ਜਾ ਰਹੀ ਜਾਂਚ
 ਜਦੋਂ ਇਸ ਬਾਰੇ ਥਾਣਾ ਕਾਦੀਆਂ ਦੇ ਐੱਸਐੱਚਓ ਨੇ ਕਿਹਾ ਕਿ ਗੁਰਲਾਲ ਜਨਰਲ ਸਟੋਰ ਦੇ ਮਾਲਕ ਰਜੀਵ ਭਾਟੀਆ ਦੀ ਦੁਕਾਨ ਨੂੰ ਕੁਝ ਸਮਾਂ ਪਹਿਲਾਂ ਕਿਸੇ ਨੇ ਅੱਗ ਲਗਾ ਦਿੱਤੀ ਸੀ ਉਸ ਦਾ ਵੀ ਅਸੀਂ ਪਰਚਾ ਕੱਟਿਆ ਹੋਇਆ ਹੈ। ਹੁਣ ਉਹ ਆਪਣੀ ਦੁਕਾਨ ਦੁਬਾਰਾ ਬਣਾ ਰਹੇ ਸੀ ਤਾਂ ਉੱਥੇ ਕੰਮ ਕਰਦੇ ਇੱਕ ਗੋਬਿੰਦ ਨੂੰ ਕੋਈ ਅਣਪਛਾਤਾ ਵਿਅਕਤੀ ਮੋਟਰਸਾਈਕਲ 'ਤੇ ਆ ਕੇ ਇੱਕ ਚਿੱਠੀ ਫੜਾ ਕੇ ਗਿਆ ਸੀ, ਜਦੋਂ ਸਾਨੂੰ ਉਹ ਚਿੱਠੀ ਦਿਖਾਈ ਗਈ ਤਾਂ ਅਸੀਂ ਤੁਰੰਤ ਪਰਚਾ ਕੱਟ ਕੇ ਸੀ.ਆਈ.ਏ ਸਟਾਫ ਨੂੰ ਨਾਲ ਲੈ ਕੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਤਾਂ ਮੋਹਿਤ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਹੈਂਡਰਾਈਟਿੰਗ ਵੀ ਉਸ ਚਿੱਠੀ ਦੇ ਨਾਲ ਮੈਚ ਕਰਦੀ ਸੀ ਇਸ ਮੁਲਜ਼ਮ ਦੀ ਵੀ ਰਜੀਵ ਭਾਟੀਆ ਦੀ ਦੁਕਾਨ ਦੇ ਸਾਹਮਣੇ ਦੁਕਾਨ ਹੈ।


author

SATPAL

Content Editor

Related News