''''ਰੱਬਾ ਕਦੇ ਵੀ ਨਾ ਪੈਣ ਵਿਛੋੜੇ...'''', ਭਾਵੁਕ ਪੋਸਟ ਸਾਂਝੀ ਕਰ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ ''ਤੇ ਜਤਾਇਆ ਦੁੱਖ

Saturday, Apr 26, 2025 - 11:54 AM (IST)

''''ਰੱਬਾ ਕਦੇ ਵੀ ਨਾ ਪੈਣ ਵਿਛੋੜੇ...'''', ਭਾਵੁਕ ਪੋਸਟ ਸਾਂਝੀ ਕਰ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ ''ਤੇ ਜਤਾਇਆ ਦੁੱਖ

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ 'ਤੇ ਦੁੱਖ ਜਤਾਇਆ ਹੈ। ਇਸ ਸਬੰਧੀ ਗਾਇਕ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਇਕ ਕਵਿਤਾ ਲਿਖੀ। ਉਨ੍ਹਾਂ ਲਿਖਿਆ- 'ਰੱਬਾ ਕਦੇ ਵੀ ਨਾ ਪੈਣ ਵਿਛੋੜੇ ਸੁਣ ਲੈ ਦੁਆਵਾਂ ਮੇਰੀਆਂ, ਦਿਨ ਪਿਆਰ ਦੇ ਕਦੇ ਨਾ ਹੋਣ ਥੋੜ੍ਹੇ ਸੁਣ ਲੈ ਦੁਆਵਾਂ ਮੇਰੀਆਂ, ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ।' ਇਸ ਦੇ ਨਾਲ ਉਨ੍ਹਾਂ ਲਿਖਿਆ- ਪਹਿਲਗਾਮ ਦੀ ਉਸ ਘਟਨਾ ਨੂੰ ਦੇਖਣ-ਸੁਣਨ ਤੋਂ ਬਾਅਦ ਉਸੇ ਦਿਨ ਤੋਂ ਨਿਸ਼ਬਦ ਹਾਂ। ਮਨ ਉਦਾਸ ਹੈ।

ਇਹ ਵੀ ਪੜ੍ਹੋ: ਗਾਇਕ AR ਰਹਿਮਾਨ ਦੀਆਂ ਵਧੀਆਂ ਮੁਸ਼ਕਲਾਂ, ਹਾਈ ਕੋਰਟ ਨੇ ਦਿੱਤਾ 2 ਕਰੋੜ ਦਾ ਝਟਕਾ

PunjabKesari

ਇੱਥੇ ਦੱਸ ਦੇਈਏ ਕਿ ਅੱਤਵਾਦੀਆਂ ਨੇ ਲੰਘੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਸਭ ਤੋਂ ਭਿਆਨਕ ਹਮਲਾ ਹੈ, ਜਿਸ ਵਿੱਚ ਸੀ.ਆਰ.ਪੀ.ਐਫ. ਦੇ 40 ਜਵਾਨ ਮਾਰੇ ਗਏ ਸਨ।

ਇਹ ਵੀ ਪੜ੍ਹੋ: ਐਡਮਿੰਟਨ controversy ਮਗਰੋਂ ਫੇਸਬੁੱਕ ਲਾਈਵ ਆਈ ਰੁਪਿੰਦਰ ਹਾਂਡਾ, ਰੋਂਦੇ ਹੋਏ ਦੱਸੀ ਇਕ-ਇਕ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News