ਭਜੀਤੇ ਦਾ ਕਤਲ ਕਰ ਸਾਬਕਾ ਸਰਪੰਚ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ, ਕਿਹਾ- ਮੈਨੂੰ ਕੋਈ ਅਫ਼ਸੋਸ ਨਹੀਂ
Friday, Apr 18, 2025 - 01:30 PM (IST)

ਤਰਨਤਾਰਨ (ਰਮਨ)-ਨਜ਼ਦੀਕੀ ਪਿੰਡ ਰਟੌਲ ਵਿਖੇ ਪੰਚਾਇਤੀ ਜ਼ਮੀਨ ਦੀ ਹੋ ਰਹੀ ਬੋਲੀ ਦੌਰਾਨ ਸਾਬਕਾ ਸਰਪੰਚ ਗੁਰਦਿਆਲ ਸਿੰਘ ਪੁੱਤਰ ਸਰਦਾਰਾ ਸਿੰਘ ਵੱਲੋਂ ਚਲਾਈ ਗਈ ਗੋਲੀ ਦੌਰਾਨ ਜਿੱਥੇ ਭਤੀਜੇ ਦੀ ਮੌਤ ਹੋ ਗਈ ਸੀ, ਉਥੇ ਤਾਇਆ ਜ਼ਖਮੀ ਹੋ ਗਿਆ ਸੀ। ਇਸ ਕਤਲ ਕਰਨ ਉਪਰੰਤ ਸਾਬਕਾ ਸਰਪੰਚ ਵੱਲੋਂ ਸੋਸ਼ਲ ਮੀਡੀਆ ਉਪਰ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਜਿੱਥੇ ਲੈ ਲਈ ਗਈ ਹੈ, ਉਥੇ ਹੀ ਭਵਿੱਖ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਵਾਲਿਆਂ ਨੂੰ ਵੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪਿੰਡ ਮੂਸੇ 'ਚ ਵੱਡੀ ਵਾਰਦਾਤ, ਥਾਣੇਦਾਰ ਦੇ ਘਰ ਅੱਗੇ ਚਲਾਈਆਂ ਗੋਲੀਆਂ
ਥਾਣਾ ਸਿਟੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਮਨਜਿੰਦਰ ਸਿੰਘ ਦੇ ਬਿਆਨਾਂ ਹੇਠ ਸਾਬਕਾ ਸਰਪੰਚ ਗੁਰਦਿਆਲ ਸਿੰਘ, ਨਿਸ਼ਾਨ ਸਿੰਘ, ਤਸਵੀਰ ਸਿੰਘ, ਮੰਗਾ ਸਿੰਘ, ਮੇਜਰ ਸਿੰਘ, ਸੁਖਮਨਪ੍ਰੀਤ ਸਿੰਘ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਪਵੇਗਾ ਤੇਜ਼ ਮੀਂਹ ਤੇ ਆਵੇਗਾ ਤੁਫ਼ਾਨ, 13 ਜ਼ਿਲ੍ਹਿਆਂ ਲਈ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8