ਧੀ ਦੇ ਦਿਲ ਵਲੂੰਧਰਦੇ ਬੋਲ-'ਡੈਡੀ ਜੀ ਤੁਸੀਂ ਚੁੱਪ ਕਰ ਜਾਓ', 2 ਕਿੱਲੇ ਹੀ ਸੀ ਉਹ ਵੀ... (ਵੀਡੀਓ)
Sunday, Apr 20, 2025 - 07:05 PM (IST)

ਮੋਗਾ : ਇਕ ਕਿਸਾਨ ਲਈ ਸਭ ਤੋਂ ਵਧੇਰੇ ਦੁਖਦਾਈ ਹੁੰਦਾ ਹੈ ਉਸ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਅੱਖਾਂ ਦੇ ਸਾਹਮਣੇ ਤਬਾਹ ਹੁੰਦੇ ਦੇਖਣਾ। ਅਜਿਹਾ ਹੀ ਕੁਝ ਮੋਗਾ ਦੇ ਵਿਚ ਹੋਇਆ ਜਦੋਂ ਇਕ ਕਿਸਾਨ ਦੀ ਫਸਲ ਸੜ ਕੇ ਸੁਆਹ ਹੋ ਰਹੀ ਸੀ ਤੇ ਉਸ ਦੀ ਛੋਟੀ ਜਿੰਨੀ ਮਾਸੂਮ ਧੀ ਉਸ ਨੂੰ ਦਿਲਾਸੇ ਦੇ ਕਹਿ ਰਹੀ ਸੀ, 'ਡੈਡੀ ਜੀ ਤੁਸੀਂ ਚੁੱਪ ਕਰ ਜਾਓ'। ਸੋਸ਼ਲ ਮੀਡੀਆ ਉੱਤੇ ਵਾਇਰਲ ਇਸ ਵੀਡੀਓ ਨੂੰ ਦੇਖ ਤੁਹਾਡਾ ਵੀ ਦਿਲ ਪਸੀਜ ਜਾਵੇਗਾ।
ਸਹੇਲੀ ਜਾਂ ਡੈਣ! ਗੰਦਾ ਕੰਮ ਕਰਨ ਤੋਂ ਕੀਤਾ ਇਨਕਾਰ ਤਾਂ 3 ਦਰਿੰਦਿਆਂ ਰੋਲ 'ਤੀ ਵਿਆਹੁਤਾ ਦੀ ਪੱਤ
ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਵੀਡੀਓ ਮੋਗਾ ਦੇ ਬਾਘਾ ਪੁਰਾਣਾ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਇਕ ਕਿਸਾਨ ਦੇ ਅੱਖਾਂ ਦੇ ਸਾਹਮਣੇ ਉਸ ਦੀ ਫਸਲ ਸੜ ਕੇ ਸੁਆਹ ਹੋ ਰਹੀ ਹੈ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਦੀ ਸਿਰਫ ਦੋ ਕਿੱਲੇ ਹੀ ਫਸਲ ਸੀ ਉਹ ਵੀ ਅੱਗ ਦੀ ਲਪੇਟ ਵਿਚ ਆ ਗਈ। ਇਸੇ ਦੌਰਾਨ ਕਿਸਾਨ ਪਿਓ ਨੂੰ ਰੋਂਦਿਆਂ ਦੇਖ ਉਸ ਦੀ ਮਾਸੂਮ ਜਿਹੀ ਧੀ ਖੁਦ ਵੀ ਰੋਂਦਿਆਂ ਆਪਣੇ ਪਿਤਾ ਨੂੰ ਕਹਿੰਦੀ ਦਿਖਾਈ ਦੇ ਰਹੀ ਹੈ ਕਿ 'ਡੈਡੀ ਜੀ ਤੁਸੀਂ ਚੁੱਪ ਕਰ ਜਾਓ'। ਇਸ ਦੌਰਾਨ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕੱਠੇ ਹੋਏ ਲੋਕ ਵੀ ਕਿਸਾਨ ਨੂੰ ਦਿਲਾਸਾ ਦੇ ਰਹੇ ਹਨ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਦੇਖੋ ਵੀਡੀਓ...