ਸੁਰੱਖਿਆ ਮੁਲਾਜ਼ਮ ''ਤੇ ਹਮਲਾ ਕਰ ਕੇ ਨਸ਼ਾ ਛੁਡਾਊ ਕੇਂਦਰ ''ਚੋਂ ਭੱਜੇ 13 ਮਰੀਜ਼ਾ ਖਿਲਾਫ਼ ਕੇਸ ਦਰਜ

Monday, Apr 21, 2025 - 07:40 PM (IST)

ਸੁਰੱਖਿਆ ਮੁਲਾਜ਼ਮ ''ਤੇ ਹਮਲਾ ਕਰ ਕੇ ਨਸ਼ਾ ਛੁਡਾਊ ਕੇਂਦਰ ''ਚੋਂ ਭੱਜੇ 13 ਮਰੀਜ਼ਾ ਖਿਲਾਫ਼ ਕੇਸ ਦਰਜ

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਭਵਾਨੀਗੜ੍ਹ-ਸੰਗਰੂਰ ਰੋਡ 'ਤੇ ਸਥਿਤ ਪਿੰਡ ਘਾਬਦਾਂ ਦੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਚ ਇਲਾਜ ਅਧੀਨ 13 ਮਰੀਜ਼ਾਂ ਨੇ ਸਕਿਓਰਿਟੀ ਗਾਰਡ 'ਤੇ ਹਮਲਾ ਕਰ ਦਿੱਤਾ ਅਤੇ ਭੱਜ ਗਏ। ਮਾਮਲੇ ਵਿਚ ਸਬੰਧਤ ਥਾਣੇ ਦੀ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਸ ਸਬੰਧੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵਿਖੇ ਤਾਇਨਾਤ ਚੌਕੀਦਾਰ ਲੈਬਰ ਸਿੰਘ ਵਾਸੀ ਜੋਧਪੁਰ (ਬਰਨਾਲਾ) ਨੇ ਸੰਗਰੂਰ ਪੁਲਸ ਨੂੰ ਦੱਸਿਆ ਕਿ ਲੰਘੀ 19 ਅਪ੍ਰੈਲ ਨੂੰ ਉਹ ਆਪਣੇ ਸਾਥੀ ਕਰਮਚਾਰੀਆਂ ਸਮੇਤ ਕੇਂਦਰ ’ਚ ਮੌਜੂਦ ਸੀ ਤਾਂ ਇਸ ਦੌਰਾਨ ਇਲਾਜ ਲਈ ਦਾਖਲ ਮਰੀਜ ਸੰਦੀਪ ਸਿੰਘ ਰਾਮਪੁਰਾ, ਅਨਿਲ ਕੁਮਾਰ ਮਲੇਰਕੋਟਲਾ, ਸਾਗਰ ਅਹਿਮਦਗੜ੍ਹ ਮੰਡੀ, ਗੁਰਪ੍ਰੀਤ ਸਿੰਘ ਵਾਸੀ ਬੱਲਰਾਂ, ਜਗਤਾਰ ਸਿੰਘ ਝਾੜੋੰ, ਬਲਵਿੰਦਰ ਸਿੰਘ, ਨਦੀਮ ਮੁਹੰਮਦ ਮਲੇਰਕੋਟਲਾ, ਸਤਵੀਰ ਸਿੰਘ ਮਹਿਲ ਕਲਾਂ, ਰਜਤ ਸਿੰਘ ਅਮਰਗੜ੍ਹ, ਅਬਦੁਲ ਮਲੇਰਕੋਟਲਾ, ਸੁਖਵਿੰਦਰ ਸਿੰਘ ਅਮਰਗੜ੍ਹ, ਅਮਨਦੀਪ ਸਿੰਘ ਅਮਰਗੜ੍ਹ ਤੇ ਮੁਹੰਮਦ ਰਮਜ਼ਾਨ ਮਾਲੇਰਕੋਟਲਾ ਨੇ ਰਾਤ ਸਮੇਂ ਸਕਿਓਰਿਟੀ ਗਾਰਡ 'ਤੇ ਹਮਲਾ ਕਰਦਿਆਂ ਨਸ਼ਾ ਮੁਕਤੀ ਕੇਂਦਰ ਦੇ ਹੋਰਨਾਂ ਵਰਕਰਾਂ ਦੀ ਕੁੱਟਮਾਰ ਕਰ ਕੇ ਉੱਥੋਂ ਭੱਜ ਨਿਕਲੇ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਉਕਤ 13 ਜਣਿਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਸੰਗਰੂਰ ਵਿਖੇ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਵੀ ਉਕਤ ਕੇੰਦਰ 'ਚੋਂ 9 ਨਸ਼ਾ ਪੀੜ੍ਹਤ ਮਰੀਜ਼ ਖਾਣੇ ਦੇ ਸਮੇਂ ਮੌਕੇ 'ਤੇ ਮੌਜੂਦ ਦੋ ਪੁਲਸ ਮੁਲਾਜ਼ਮਾਂ ਅਤੇ ਹੋਰ ਸਟਾਫ਼ 'ਤੇ ਹਮਲਾ ਕਰ ਕੇ ਫ਼ਰਾਰ ਹੋ ਗਏ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News