ਘਰੋਂ 63 ਹਜ਼ਾਰ ਰੁਪਏ ਚੋਰੀ ਕਰ ਕੇ ਭੱਜਣ ਲੱਗੇ ਚੋਰ ਨੂੰ ਪਿਓ-ਪੁੱਤ ਨੇ ਕਰ ਲਿਆ ਕਾਬੂ

Tuesday, Apr 29, 2025 - 04:10 PM (IST)

ਘਰੋਂ 63 ਹਜ਼ਾਰ ਰੁਪਏ ਚੋਰੀ ਕਰ ਕੇ ਭੱਜਣ ਲੱਗੇ ਚੋਰ ਨੂੰ ਪਿਓ-ਪੁੱਤ ਨੇ ਕਰ ਲਿਆ ਕਾਬੂ

ਲੁਧਿਆਣਾ (ਰਿਸ਼ੀ)- ਇਕ ਘਰੋਂ 63 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਭੱਜਣ ਤੋਂ ਪਹਿਲਾਂ ਅੰਦਰ ਮੌਜੂਦ ਪਿਓ-ਪੁੱਤ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਨਾਬਾਲਗ ਚੋਰ ਨੂੰ ਥਾਣਾ ਹੈਬੋਵਾਲ ਦੀ ਪੁਲਸ ਹਵਾਲੇ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਵਨ ਕੁਮਾਰ ਨਿਵਾਸੀ ਪਵਿੱਤਰ ਨਗਰ ਨੇ ਦੱਸਿਆ ਕਿ ਬੀਤੀ 19 ਅਪ੍ਰੈਲ ਨੂੰ ਆਪਣੇ ਬੇਟੇ ਰਜਤ ਦੇ ਨਾਲ ਘਰ ਵਿਚ ਮੌਜੂਦ ਸੀ ਤਾਂ ਉਸੇ ਸਮੇਂ ਅਚਾਨਕ ਖੜਖੜ ਦੀ ਆਵਾਜ਼ ਆਉਣ ’ਤੇ ਬਾਹਰ ਜਾ ਕੇ ਦੇਖਿਆ ਤਾਂ ਨਾਬਲਗ ਚੋਰ ਕਮਰੇ ਵਿਚ ਸੋਫੇ ‘ਤੇ ਪਏ ਕਾਲੇ ਰੰਗ ਦੇ ਬੈਗ ਵਿਚੋਂ ਨਕਦੀ ਚੋਰੀ ਕਰਕੇ ਭੱਜ ਰਿਹਾ ਸੀ ਜਿਸ ਨੂੰ ਤੁਰੰਤ ਦਬੋਚ ਕੇ ਪੁਲਸ ਦੇ ਹਵਾਲੇ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News