ਗਾਂਗੁਲੀ ਨੇ ਸਮਿਥ-ਵਾਰਨਰ ਦੀ ਕੋਹਲੀ-ਰੋਹਿਤ ਨਾਲ ਕੀਤੀ ਤੁਲਨਾ

Wednesday, Nov 14, 2018 - 10:26 PM (IST)

ਗਾਂਗੁਲੀ ਨੇ ਸਮਿਥ-ਵਾਰਨਰ ਦੀ ਕੋਹਲੀ-ਰੋਹਿਤ ਨਾਲ ਕੀਤੀ ਤੁਲਨਾ

ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਕਿਹਾ ਕਿ ਵਿਰਾਟ ਦੀ ਅਗਵਾਈ 'ਚ ਖੇਡਣ ਵਾਲੀ ਭਾਰਤੀ ਟੀਮ ਕੋਲ ਆਸਟਰੇਲੀਆ ਨੂੰ ਹਰਾਉਣ ਦਾ ਸਰਵਸ੍ਰੇਸ਼ਠ ਮੌਕਾ ਹੈ ਜੋ ਆਪਣੇ 2 ਚੋਟੀ ਦੇ ਖਿਡਾਰੀਆਂ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਬਿਨ੍ਹਾ ਖੇਡੇਗਾ। ਕ੍ਰਿਕਟ ਆਸਟਰੇਲੀਆ ਨੇ ਸਮਿਥ, ਵਾਰਨਰ ਤੇ ਕੈਮਰਨ ਬੇਨਕ੍ਰਾਫਟ 'ਤੇ ਬਾਲ ਟੈਂਪਰਿੰਗ ਤੋਂ ਬਾਅਦ ਬੈਨ ਲੱਗਾ ਦਿੱਤਾ ਸੀ। ਇਸ ਤੋਂ ਬਾਅਦ ਆਸਟਰੇਲੀਆ ਟੀਮ ਕਮਜ਼ੋਰ ਹੋਣ ਲੱਗ ਪਈ।

PunjabKesari
ਗਾਂਗੁਲੀ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਸਮਿਥ ਤੇ ਵਾਰਨਰ ਦਾ ਆਸਟਰੇਲੀਆ ਟੀਮ 'ਚ ਨਾ ਹੋਣਾ ਭਾਰਤੀ ਟੀਮ 'ਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਨਹੀਂ ਹੋਣ ਦੀ ਤਰ੍ਹਾਂ ਹੈ। ਭਾਰਤੀ ਟੀਮ ਦੇ ਲਈ ਇਹ ਸ਼ਾਨਦਾਰ ਪਲ ਹੈ। ਉਹ ਆਸਟਰੇਲੀਆ ਨੂੰ ਹਰਾ ਸਕਦੇ ਹਨ। ਇਸ ਦੇ ਨਾਲ ਭਾਰਤੀ ਟੀਮ ਦੱਖਣੀ ਅਫਰੀਕਾ ਤੇ ਇੰਗਲੈਂਡ ਦੌਰਿਆਂ 'ਤੇ ਮਿਲੀ ਹਾਰ ਨੂੰ ਪਿੱਛੇ ਛੱਡ ਸਕਦੀ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿਰੁੱਧ ਭਾਰਤੀ ਟੀਮ 4 ਟੈਸਟ ਮੈਚ ਸੀਰੀਜ਼, 3 ਟੀ-20 ਤੇ 3 ਵਨ ਡੇ ਮੈਚ ਖੇਡੇਗੀ।

PunjabKesari
ਗਾਂਗੁਲੀ ਨੇ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ ਨੇ ਇੰਗਲੈਂਡ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਉਨ੍ਹਾਂ ਨੇ ਲਗਭਗ ਹਰ ਟੈਸਟ 'ਚ ਵਧੀਆ ਪ੍ਰਦਰਸ਼ਨ ਕਰ ਵਿਕਟਾਂ ਹਾਸਲ ਕੀਤੀਆਂ ਸਨ। ਹਾਲਾਂਕਿ ਗਾਂਗੁਲੀ ਨੇ ਭਾਰਤੀ ਟੀਮ ਨੂੰ ਕਿਹਾ ਕਿ ਆਸਟਰੇਲੀਆ ਦੀ ਟੀਮ ਆਸਟਰੇਲੀਆ 'ਚ ਬਿਲਕੁਲ ਵੱਖਰੇ ਤਰੀਕੇ ਦੀ ਟੀਮ ਹੁੰਦੀ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹ ਕਮਜ਼ੋਰ ਟੀਮ ਹੈ ਪਰ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ।


Related News