''ਆਪ'' ਸਰਕਾਰ ਨੇ ਹਮੇਸ਼ਾ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ: ਕੁਲਵੰਤ ਸਿੰਘ ਮਨਨ
Sunday, Jan 18, 2026 - 08:22 PM (IST)
ਵੈੱਬ ਡੈਸਕ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ਼ ਸਕੱਤਰ ਕੁਲਵੰਤ ਸਿੰਘ ਮਨਨ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਉਸ ਵੇਲੇ ਵੀ ਨਹੀਂ ਡਰਿਆ ਸੀ ਜਦੋਂ ਕਾਂਗਰਸ ਸਰਕਾਰ ਦੌਰਾਨ ਅਖ਼ਬਾਰ ਦੀ ਬਿਜਲੀ ਕੱਟ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਗਰੁੱਪ ਨੇ ਟਰੈਕਟਰ ਚਲਾ ਕੇ ਅਖ਼ਬਾਰ ਛਾਪ ਕੇ ਸੱਚ ਦੀ ਲੜਾਈ ਜਾਰੀ ਰੱਖੀ।
ਉਨ੍ਹਾਂ ਆਖਿਆ ਕਿ ਸੱਚਾਈ ’ਤੇ ਪਹਿਰਾ ਦੇਣ ਵਾਲੇ ਪੰਜਾਬ ਕੇਸਰੀ ਗਰੁੱਪ ਦੇ ਨਾਲ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਖੜ੍ਹੀ ਹੈ।
