ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਟਰਾਂਸਪੋਰਟ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
Friday, Jan 23, 2026 - 10:38 AM (IST)
ਲੁਧਿਆਣਾ (ਰਾਮ) : ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦੇ ਹੋਏ ਟਰਾਂਪੋਰਟ ਵਿਭਾਗ ਨੇ ਫੋਕਲ ਪੁਆਇੰਟ ਦੇ ਅੱਗੇ ਨੈਸ਼ਨਲ ਹਾਈਵੇ ’ਤੇ ਵਿਆਪਕ ਜਾਂਚ ਮੁਹਿੰਮ ਚਲਾਈ। ਏ. ਆਰ. ਟੀ. ਓ. ਦੀਪਕ ਠਾਕੁਰ ਦੀ ਅਗਵਾਈ ’ਚ ਕੀਤੀ ਗਈ। ਇਸ ਕਾਰਵਾਈ ਦੌਰਾਨ ਨਾ ਸਿਰਫ ਸਕੂਲੀ ਬੱਸਾਂ, ਸਗੋਂ ਹਾਈਵੇ ’ਤੇ ਚੱਲ ਰਹੇ ਹੋਰਨਾਂ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਮੁਹਿੰਮ ਦੌਰਾਨ ਕੁੱਲ 3 ਲੱਖ ਰੁਪਏ ਦੇ ਚਲਾਨ ਕੱਟੇ ਗਏ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁੱਝ ਵਾਹਨ ਓਵਰਲੋਡ ਸਨ ਅਤੇ ਕਈ ਵਾਹਨਾਂ 'ਚ ਨਾਜਾਇਜ਼ ਮੌਡੀਫਿਕੇਸ਼ਨ ਕੀਤੀ ਗਈ ਸੀ।
ਇਹ ਵੀ ਪੜ੍ਹੋ : ਹੁਣ ਹਰ ਮਹੀਨੇ ਆਵੇਗਾ ਬਿਜਲੀ ਦਾ ਬਿੱਲ, ਲਾਗੂ ਹੋਇਆ ਨਵਾਂ ਨਿਯਮ, ਪੁਰਾਣਾ ਸਿਸਟਮ ਕੀਤਾ ਗਿਆ ਖ਼ਤਮ
ਇਸ ਤੋਂ ਇਲਾਵਾ ਕੁੱਝ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਖੁੱਲ੍ਹੇਆਮ ਅਣਦੇਖੀ ਕਰਦੇ ਪਾਏ ਗਏ, ਜਿਸ ’ਤੇ ਮੌਕੇ ’ਤੇ ਹੀ ਕਾਰਵਾਈ ਕੀਤੀ ਗਈ। ਫੋਕਲ ਪੁਆਇੰਟ ਤੋਂ ਅੱਗੇ ਹਾਈਵੇ ’ਤੇ ਰੋਕੀਆਂ ਗਈਆਂ 6 ਸਕੂਲੀ ਬੱਸਾਂ ’ਚੋਂ 4 ਬੱਸਾਂ ਸੇਫ ਸਕੂਲ ਵਾਹਨ ਸਕੀਤ ਤਹਿਤ ਤੈਅ ਸਾਰੇ ਮਾਪਦੰਡਾਂ ’ਤੇ ਖਰੀਆਂ ਉੱਤਰੀਆਂ। ਟਰਾਂਸਪੋਰਟ ਵਿਭਾਗ ਨੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਬੱਸ ਸੰਚਾਲਕਾਂ ਦੀ ਸ਼ਲਾਘਾ ਵੀ ਕੀਤੀ।
2 ਸਕੂਲੀ ਬੱਸਾਂ ’ਚ ਸੁਰੱਖਿਆ ਮਾਣਕਾਂ ਦੀ ਅਣਦੇਖੀ ਸਾਹਮਣੇ ਆਈ। ਸੇਫ ਸਕੂਲ ਵਾਹਨ ਸਕੀਮ ਦੇ ਨਿਯਮ ਪੂਰੇ ਨਾ ਹੋਣ ’ਤੇ ਦੋਵੇਂ ਬੱਸਾਂ ਦੇ ਚਲਾਨ ਕੱਟੇ ਗਏ ਅਤੇ ਸੰਚਾਲਕਾਂ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਗਈ ਕਿ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ। ਏ. ਆਰ. ਟੀ. ਓ. ਦੀਪਕ ਠਾਕੁਰ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਸੜਕ ’ਤੇ ਚੱਲ ਰਹੇ ਹੋਰਨਾਂ ਯਾਤਰੀਆਂ ਦੀ ਜਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
