''ਪੰਜਾਬੀ ਕੇਸਰੀ ਗਰੁੱਪ'' ''ਤੇ ਛਾਪੇਮਾਰੀ ਦੀ ਹਰਿਆਣਾ ਦੇ CM ਨਾਇਬ ਸੈਣੀ ਨੇ ਕੀਤੀ ਨਿੰਦਾ
Thursday, Jan 15, 2026 - 11:07 PM (IST)
ਹਰਿਆਣਾ/ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਹੁਣ ਮੀਡੀਆ ਦੀ ਆਵਾਜ਼ ਨੂੰ ਦਬਾਉਣ 'ਤੇ ਉਤਰ ਆਈ ਹੈ। ਪੰਜਾਬ ਕੇਸਰੀ ਗਰੁੱਪ ਵੱਲੋਂ ਲਿਖਿਆ ਗਿਆ ਇੱਕ ਪੱਤਰ ਇਸ ਗੱਲ ਦਾ ਸਬੂਤ ਹੈ ਕਿ ਸੂਬਾ ਸਰਕਾਰ ਆਪਣੀਆਂ ਕਮੀਆਂ ਨੂੰ ਛਿਪਾਉਣ ਲਈ ਪ੍ਰੈੱਸ ਦੀ ਆਜ਼ਾਦੀ 'ਤੇ ਇੱਕ ਸੁਨਿਯੋਜਿਤ ਹਮਲਾ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਸਰਕਾਰ ਦੀ ਇਸ ਘਟੀਆ ਕਰਤੂਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਛਾਪੇਮਾਰੀ ਰਾਹੀਂ ਡਰਾਉਣ ਦੀ ਕੋਸ਼ਿਸ਼ ਜਦੋਂ ਵੀ ਸੰਸਥਾ ਵੱਲੋਂ ਨਿਰਪੱਖ ਅਤੇ ਤੱਥਾਂ 'ਤੇ ਅਧਾਰਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਤਾਂ ਸਰਕਾਰ ਵੱਲੋਂ ਬੌਖਲਾਹਟ ਵਿਚ ਆ ਕੇ ਵੱਖ-ਵੱਖ ਵਿਭਾਗਾਂ ਰਾਹੀਂ ਸੰਸਥਾ 'ਤੇ ਛਾਪੇਮਾਰੀ ਕਰਵਾਈ ਜਾਂਦੀ ਹੈ। ਇਹ ਕੋਈ ਕਾਨੂੰਨੀ ਕਾਰਵਾਈ ਨਹੀਂ, ਸਗੋਂ ਲੋਕਤੰਤਰ ਵਿਚ ਮੀਡੀਆ ਦੀ ਅਹਿਮ ਭੂਮਿਕਾ ਨੂੰ ਕੁਚਲਣ ਦੀ ਇਕ ਖ਼ਤਰਨਾਕ ਕੋਸ਼ਿਸ਼ ਹੈ। ਇਤਿਹਾਸ ਗਵਾਹ ਹੈ ਕਿ ਜੋ ਵੀ ਸਰਕਾਰਾਂ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਉਨ੍ਹਾਂ ਦਾ ਪਤਨ ਹਮੇਸ਼ਾ ਨਿਸ਼ਚਿਤ ਹੁੰਦਾ ਹੈ। ਸਰਕਾਰ ਦੀ ਇਸ ਬੌਖਲਾਹਟ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਜਨਤਾ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਮੀਡੀਆ ਨੂੰ ਡਰਾਉਣ ਅਤੇ ਦਬਾਉਣ ਦਾ ਰਾਹ ਚੁਣ ਰਹੀ ਹੈ।
