ਅਕਬਰਪੁਰ ਖੁਡਾਲ ’ਚ ਔਰਤ ਨੇ ਕੀਤੀ ਖ਼ੁਦਕੁਸ਼ੀ
Saturday, Jan 17, 2026 - 11:11 AM (IST)
ਬਰੇਟਾ (ਬਾਂਸਲ) : ਇੱਥੇ ਪਿੰਡ ਅਕਬਰਪੁਰ ਖੁਡਾਲ ’ਚ ਔਰਤ ਵੱਲੋਂ ਘਰ ਦੇ ਕਮਰੇ ’ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਸ ਮਾਮਲੇ ’ਚ ਥਾਣਾ ਬਰੇਟਾ ਪੁਲਸ ਨੇ ਮ੍ਰਿਤਕ ਔਰਤ ਦੇ ਪਤੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਰਾਤ ਅਕਬਰਪੁਰ ਖੁਡਾਲ ’ਚ ਵੀਰਪਾਲ ਕੌਰ ਪਤਨੀ ਜਗਰਾਜ ਸਿੰਘ ਨੇ ਪੇਟੀ ਵਾਲੇ ਕਮਰੇ ’ਚ ਪੱਖੇ ਨਾਲ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕਾ ਵੀਰਪਾਲ ਕੌਰ ਦੇ ਪਿਤਾ ਭੋਲਾ ਸਿੰਘ ਵਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਉਨ੍ਹਾਂ ਦੱਸਿਆ ਹੈ ਕਿ ਉਸ ਦੀ ਧੀ ਵੀਰਪਾਲ ਕੌਰ ਨਾਲ ਉਸ ਦੇ ਪਤੀ ਜਗਰਾਜ ਸਿੰਘ ਦਾ ਝਗੜਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਜਗਰਾਜ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਪਰ ਪਹਿਲੇ ਵਿਆਹ ’ਚੋਂ ਰਿਸ਼ਤੇ ’ਚ ਉਸ ਦੀ ਸਾਲੀ ਅਤੇ ਸੱਸ ਅਜੇ ਵੀ ਉਨ੍ਹਾਂ ਦੇ ਘਰ ’ਚ ਆ ਕੇ ਦਖ਼ਲ-ਅੰਦਾਜ਼ੀ ਕਰਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਵੀਰਪਾਲ ਕੌਰ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ’ਤੇ ਪਤੀ ਜਗਰਾਜ ਸਿੰਘ, ਜਗਰਾਜ ਸਿੰਘ ਦੇ ਪਹਿਲੇ ਵਿਆਹ ਦੇ ਰਿਸ਼ਤੇ ’ਚੋਂ ਸਾਲੀ ਕਿਰਨਾ ਅਤੇ ਸੱਸ ਪਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
