ਗਗਨਜੀਤ ਅਤੇ ਸ਼ੁਭੰਕਰ ਕਟ ਤੋਂ ਖੁੰਝੇ

Sunday, Sep 29, 2019 - 03:46 PM (IST)

ਗਗਨਜੀਤ ਅਤੇ ਸ਼ੁਭੰਕਰ ਕਟ ਤੋਂ ਖੁੰਝੇ

ਸੇਂਟ ਐਂਡ੍ਰਿਊਜ਼— ਭਾਰਤੀ ਗੋਲਫਰ ਗਗਨਜੀਤ ਭੁੱਲਰ ਅਤੇ ਸ਼ੁਭੰਕਰ ਸ਼ਰਮਾ ਇੱਥੇ ਤੀਜੇ ਦੌਰ 'ਚ ਕ੍ਰਮਵਾਰ 75 ਅਤੇ 78 ਦਾ ਕਾਰਡ ਖੇਡ ਕੇ ਐਲਫ੍ਰੇਡ ਡਨਹਿਲ ਲਿੰਕਸ ਚੈਂਪੀਅਨਸ਼ਿਪ 'ਚ ਕਟ ਤੋਂ ਖੁੰਝੇ ਗਏ। ਗਗਨਜੀਤ ਨੇ 36 ਹੋਲ 'ਚ 7 ਅੰਡਰ ਦੇ ਸਕੋਰ ਦੇ ਨਾਲ ਸ਼ੁਰੂਆਤ ਕੀਤੀ ਪਰ ਤੀਜੇ ਦੌਰ ਦੇ ਬਾਅਦ 106ਵੇਂ ਸਥਾਨ 'ਤੇ ਰਹੇ ਅਤੇ ਕਟ ਹਾਸਲ ਕਰਨ ਤੋਂ ਖੁੰਝੇ ਗਏ। ਸ਼ੁਭੰਕਰ ਨੇ ਪੰਜ ਬੋਗੀ ਅਤੇ ਡਬਲ ਬੋਗੀ ਨਾਲ 78 ਦਾ ਕਾਰਡ ਖੇਡਿਆ ਜਿਸ ਨਾਲ ਉਹ ਤਿੰਨ ਦੌਰ ਦੇ ਬਾਅਦ ਇਵਨ ਪਾਰ ਦੇ ਸਕੋਰ ਨਾਲ 152ਵੇਂ ਸਥਾਨ 'ਤੇ ਰਹੇ।


author

Tarsem Singh

Content Editor

Related News