ਕਾਲੇ ਸ਼ੀਸ਼ਿਆਂ ਵਾਲੀ BMW ''ਚ ਬੈਠੇ ਮੁੰਡਿਆਂ ਤੋਂ ਚਿੱਟਾ ਅਤੇ ਡਰੱਗ ਮਨੀ ਬਰਾਮਦ
Monday, Feb 09, 2026 - 06:15 PM (IST)
ਖਰੜ (ਅਮਰਦੀਪ ਸਿੰਘ ਸੈਣੀ)- ਪੁਲਸ ਵੱਲੋਂ ਗਲਤ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸੰਨੀ ਇੰਨਕਲੇਵ ਪੁਲਸ ਚੌਕੀ ਪੁਲਸ ਨੇ 10.20 ਗ੍ਰਾਮ ਚਿੱਟੇ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਉਪ ਕਪਤਾਨ ਪੁਲਿਸ ਖਰੜ-1 ਕਰਨ ਸਿੰਘ ਸੰਧੂ ਅਤੇ ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਮੁੱਖ ਅਫਸਰ ਥਾਣਾ ਸਿਟੀ ਖਰੜ ਨੇ ਦੱਸਿਆ ਕਿ ਚੌਕੀ ਇੰਚਾਰਜ ਸੰਨੀ ਇਨਕਲੇਵ ਸਬ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਨਿੱਜਰ ਚੌਂਕ ਖਰੜ ਵਿਖ ਮੌਜੂਦ ਸੀ। ਉਨ੍ਹਾਂ ਖਰੜ ਵੱਲੋਂ ਆ ਰਹੀ ਕਾਰ ਨੰਬਰ ਪੀਬੀ11 ਸੀ.ਐਮ.-3000 ਸ਼ੱਕੀ ਹਾਲਤ ਵਿੱਚ ਰੋਕੀ ਗਈ। ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫ਼ਿਲਮ ਲੱਗੀ ਹੋਈ ਸੀ ਅਤੇ ਅੱਗੇ ਪੁਲਿਸ ਲੋਗੋ ਦਾ ਸਟਿਕਰ ਵੀ ਲੱਗਿਆ ਹੋਇਆ ਸੀ। ਕਾਰ ਵਿਚ ਬੈਠੇ ਦੋ ਨੌਜਵਾਨਾਂ ਦੀ ਸ਼ੱਕ ਦੇ ਅਧਾਰ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਦੋਹਾਂ ਪਾਸੋਂ 10.20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਫੜ੍ਹੇ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਬਰਜਿੰਦਰ ਸਿੰਘ ਵਾਸੀ ਫਲੈਟ ਨੰਬਰ 2588ਬੀ, ਐਫ ਐਫ, ਐਲੀਸੀਅਨ ਹੇਮਜ਼ ਗਿੱਲਕੋ ਵੈਲੀ ਖਰੜ ਅਤੇ ਹਰਮਨਜੀਤ ਸਿੰਘ (ਪੂਰਾ ਪਤਾ ਜਾਂਚ ਅਧੀਨ) ਵੱਜੋਂ ਹੋਈ। ਤਲਾਸ਼ੀ ਦੌਰਾਨ ਅਮਨਦੀਪ ਸਿੰਘ 10,000 ਰੁਪਏ ਬਤੌਰ ਡਰੱਗ ਮਨੀ ਬਰਾਮਦ ਹੋਏ। ਮੁਲਜ਼ਮਾਂ ਖਿਲਾਫ ਥਾਣਾ ਸਿਟੀ ਖਰੜ ਵਿਖੇ ਧਾਰਾ 21/271/61/85 ਐੱਨ.ਡੀ.ਪੀ.ਐਸ ਐਕਟ ਅਤੇ 204, 205 ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੌਕੇ ਤੋਂ ਕਾਰ ਨੰਬਰ ਕਬਜ਼ੇ ਵਿੱਚ ਲਈ ਗਈ ਹੈ। ਦੋਨੋਂ ਦੋਸ਼ੀਆਂ ਦਾ ਡੋਪ ਟੈਸਟ ਵੀ ਕਰਵਾਇਆ ਗਿਆ, ਜੋ ਪਾਜ਼ੇਟਿਵ ਆਇਆ। ਇਸ ਉਪਰੰਤ ਮੁਕੱਦਮੇ ਵਿਚ ਧਾਰਾ 27/61/85 ਐੱਨ.ਡੀ.ਪੀ.ਐੱਸ ਐਕਟ ਦਾ ਵਾਧਾ ਕੀਤਾ ਗਿਆ।
