ਈਰਾਨ ''ਚ ਪਹਿਲੀ ਵਾਰ ਮਹਿਲਾ ਪ੍ਰਸ਼ੰਸਕਾਂ ਨੇ ਸਟੇਡੀਅਮ ''ਚ ਬੈਠ ਕੇ ਦੇਖਿਆ ਮੈਚ

Friday, Oct 11, 2019 - 06:18 PM (IST)

ਈਰਾਨ ''ਚ ਪਹਿਲੀ ਵਾਰ ਮਹਿਲਾ ਪ੍ਰਸ਼ੰਸਕਾਂ ਨੇ ਸਟੇਡੀਅਮ ''ਚ ਬੈਠ ਕੇ ਦੇਖਿਆ ਮੈਚ

ਸਪੋਰਟਸ ਡੈਸਕ— ਲਗਭਗ 3500 ਮਹਿਲਾ ਪ੍ਰਸ਼ੰਸਕ ਆਜ਼ਾਦੀ ਸਟੇਡੀਅਮ 'ਚ ਈਰਾਨ ਅਤੇ ਕੰਬੋਡੀਆ ਵਿਚਾਲੇ ਹੋਏ ਫੀਫਾ ਵਰਲਡ ਕੱਪ ਕੁਆਲੀਫਾਇਰ ਮੈਚ ਦੇਖਣ ਪਹੁੰਚੀਆਂ। ਇਹ ਪਹਿਲਾ ਮੌਕਾ ਸੀ, ਜਦੋਂ ਈਰਾਨ 'ਚ ਮਹਿਲਾਵਾਂ ਨੇ ਸਟੇਡੀਅਮ 'ਚ ਬੈਠ ਕੇ ਕੋਈ ਮੈਚ ਦੇਖਿਆ ਹੋਵੇ। ਈਰਾਨ ਨੇ 1979 ਇਸਲਾਮਿਕ ਕ੍ਰਾਂਤੀ ਦੇ ਬਾਅਦ ਤੋਂ ਮਹਿਲਾਵਾਂ ਦੇ ਸਟੇਡੀਅਮ 'ਚ ਜਾ ਕੇ ਮੈਚ ਦੇਖਣ 'ਤੇ ਬੈਨ ਲਗਾ ਦਿੱਤਾ ਸੀ।

ਮੈਚ 'ਚ ਈਰਾਨ ਨੇ 14-0 ਨਾਲ ਜਿੱਤ ਦਰਜ ਕੀਤੀ। ਈਰਾਨ ਦੇ ਕਾਨੂੰਨ ਮੁਤਾਬਕ, ਜੇਕਰ ਕੋਈ ਮਹਿਲਾ ਸਟੇਡੀਅਮ 'ਚ ਦਾਖਲ ਹੁੰਦੀ ਹੈ ਤਾਂ ਉਸ ਨੂੰ 6 ਮਹੀਨਿਆਂ ਦੀ ਜੇਲ ਹੋ ਸਕਦੀ ਹੈ। ਈਰਾਨ ਦੇ ਫੁੱਟਬਾਲ ਫੈਡਰੇਸ਼ਨ 'ਤੇ ਉਦੋਂ ਤੋਂ ਮਹਿਲਾਵਾਂ ਦਾ ਸਟੇਡੀਅਮ ਬੈਨ ਹਟਾਉਣ ਦਾ ਦਬਾਅ ਸੀ, ਜਦੋਂ ਪਿਛਲੇ ਮਹੀਨੇ ਇਕ ਮਹਿਲਾ ਪ੍ਰਸ਼ੰਸਕ ਭੇਸ ਬਦਲ ਕੇ ਮੈਚ ਦੇਖਣ ਪਹੁੰਚੀ ਸੀ। ਉੱਥੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਅੱਗ ਲਾ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।


author

Tarsem Singh

Content Editor

Related News