ਇੰਗਲੈਂਡ ਅਤੇ ਇਟਲੀ ਮਹਿਲਾ ਫੁੱਟਬਾਲ ਵਰਲਡ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ''ਚ

06/15/2019 5:17:11 PM

ਨਵੀਂ ਦਿੱਲੀ : ਇੰਗਲੈਂਡ ਅਤੇ ਇਟਲੀ ਨੇ ਫੀਫਾ ਮਹਿਲਾ ਵਰਲਡ ਕੱਪ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਜਰਮਨੀ ਅਤੇ ਫ੍ਰਾਂਸ ਦੀਆਂ ਟੀਮਾਂ ਪਹਿਲਾਂ ਹੀ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚ ਚੁੱਕੀ ਹੈ। ਸ਼ੁੱਕਰਵਾਰ ਨੂੰ ਇਟਲੀ ਨੇ ਗਰੁਪ ਸੀ ਦੇ ਮੁਕਾਬਲੇ ਵਿਚ ਜਮੈਕਾ ਨੂੰ 5-0 ਨਾਲ ਹਰਾਇਆ ਤਾਂ ਉੱਥੇ ਹੀ ਇੰਗਲੈਂਡ ਨੇ ਅਰਜਨਟੀਨਾ ਨੂੰ 1-0 ਨਾਲ ਹਰਾਇਆ। ਦੋਵੇਂ ਟੀਮਾਂ ਦੇ ਨਾਂ 2 ਮੈਚਾਂ ਵਿਚ 6 ਅੰਕ ਹਨ ਅਤੇ ਉਹ ਆਪਣੇ-ਆਪਣੇ ਗਰੁਪ ਵਿਚ ਚੋਟੀ 'ਤੇ ਹਨ। ਗਰੁਪ-ਡੀ ਦੇ ਇਕ ਹੋਰ ਮੁਕਾਬਲੇ ਵਿਚ 2011 ਦੇ ਚੈਂਪੀਅਨ ਜਾਪਾਨ ਨੇ ਕਰੋ ਜਾਂ ਮਰੋ ਦੇ ਮੈਚ ਵਿਚ ਸਕਾਟਲੈਂਡ ਨੂੰ 2-1 ਨਾਲ ਹਰਾ ਕੇ ਆਖਰੀ 16 ਵਿਚ ਪਹੁੰਚਣ ਦੀ ਉਮੀਦ ਕਾਇਮ ਰੱਖੀ ਹੈ।


Related News