ਨਵਾਂਸ਼ਹਿਰ ਵਿਖੇ ਦੋ ਸਕੂਟਰੀਆਂ ਤੇ ਕਾਰ ਦੀ ਜ਼ਬਰਦਸਤ ਟੱਕਰ, ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਆਈ ਮਹਿਲਾ ਦੀ ਮੌਤ

Saturday, Apr 04, 2026 - 04:05 PM (IST)

ਨਵਾਂਸ਼ਹਿਰ ਵਿਖੇ ਦੋ ਸਕੂਟਰੀਆਂ ਤੇ ਕਾਰ ਦੀ ਜ਼ਬਰਦਸਤ ਟੱਕਰ, ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਆਈ ਮਹਿਲਾ ਦੀ ਮੌਤ

ਜਾਡਲਾ (ਜਸਵਿੰਦਰ ਔਜਲਾ)- ਨਵਾਂਸ਼ਹਿਰ-ਚੰਡੀਗੜ੍ਹ ਸੜਕ 'ਤੇ ਪਿੰਡ ਜਾਡਲਾ ਅੱਡਾ ਨੇੜੇ ਦੋ ਸਕੂਟਰੀਆਂ ਅਤੇ ਕਾਰ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਹੋਰ ਇਕ ਔਰਤ ਸਮੇਤ ਚਾਰ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਆਲਟੋ ਕਾਰ ਚਾਲਕ ਗੱਡੀ ਨੰਬਰ ਸੀ. ਐੱਚ. 01 ਐੱਫ਼ 4, 8143 ਵਿਚ ਆਪਣੀ ਪਤਨੀ ਅਤੇ ਬੱਚੇ ਸਮੇਤ ਨਵਾਂਸ਼ਹਿਰ ਤੋਂ ਆਪਣੇ ਪਿੰਡ ਸਜਾਵਲਪੁਰ ਜਾ ਰਹੇ ਸਨ , ਜਦੋਂ ਉਹ ਉਕਤ ਸਥਾਨ 'ਤੇ ਆਏ ਤਾਂ ਉਨ੍ਹਾਂ ਦੀ ਦੋ ਸਕੂਟਰੀਆਂ ਨਾਲ ਟੱਕਰ ਹੋ ਗਈ। 

ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਸਕੂਟਰੀ ਦੇ ਪਰਖੱਚੇ ਉੱਡ ਗਏ। ਲੋਕਾਂ ਨੇ ਦੱਸਿਆ ਕਿ ਚਰਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਕਿਸ਼ਨਪੁਰਾ ਹਰਮੇਸ਼ ਪ੍ਰਵਾਸੀ ਮਜ਼ਦੂਰ ਨਾਲ ਜਾਡਲਾ ਤੋਂ ਆਪਣੇ ਪਿੰਡ ਕਿਸ਼ਨਪੁਰਾ ਜਾ ਰਹੇ ਸਨ। ਜਾਡਲਾ ਅੱਡਾ ਤੋਂ ਉਨ੍ਹਾਂ ਨੇ ਆਪਣੀ ਸਕੂਟਰੀ ਉਲਟ ਰਾਸਤੇ ਕੱਢ ਲਈ ਜਦੋਂ ਉਹ ਥੋੜ੍ਹੀ ਦੂਰ ਆਏ ਤਾਂ ਉਨ੍ਹਾਂ ਦੀ ਆਲਟੋ ਕਾਰ ਨਾਲ ਸਿੱਧੀ ਟੱਕਰ ਹੋ ਗਈ। 

ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਆਲਟੋ ਅਤੇ ਸਕੂਟਰੀ ਦੀ ਆਪਸ 'ਚ ਟੱਕਰ ਹੋਣ ਤੋਂ ਬਾਅਦ ਇਕ ਹੋਰ ਸਕੂਟਰੀ ਲਪੇਟ ਵਿੱਚ ਆ ਗਈ, ਜਿਸ ਦਾ ਨੰਬਰ ਪੀ. ਬੀ. 32 ਏ. ਸੀ. 3952 ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਹਾਜ਼ਰ ਲੋਕਾਂ ਵੱਲੋਂ ਸਾਰੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਨਵਾਂਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਡਾਕਟਰਾਂ ਵੱਲੋਂ ਚਰਨਜੀਤ ਕੌਰ (55) ਪਤਨੀ ਸੁਰਿੰਦਰ ਸਿੰਘ ਵਾਸੀ ਕਿਸ਼ਨਪੁਰਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਚਰਨਜੀਤ ਕੌਰ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਆਏ ਸਨ। ਮ੍ਰਿਤਕ ਚਰਨਜੀਤ ਕੌਰ ਆਪਣੇ ਪਿੱਛੇ ਪਤੀ ਸੁਰਿੰਦਰ ਸਿੰਘ ਅਤੇ ਦੋ ਲੜਕੀਆਂ ਅਤੇ ਲੜਕੇ ਨੂੰ ਰੋਂਦੇ ਕਰਲਾਉਂਦਿਆਂ ਛੱਡ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News