ਕਰੋੜਾਂ ਦਾ ਰੈਡੀਮੇਡ ਫੈਬਰਿਕ ਖ਼ਰੀਦ ਕੇ ਨਹੀਂ ਕੀਤਾ ਭੁਗਤਾਨ, ਮਹਿਲਾ ਸਮੇਤ 3 ਨਾਮਜ਼ਦ

Monday, Apr 06, 2026 - 08:30 AM (IST)

ਕਰੋੜਾਂ ਦਾ ਰੈਡੀਮੇਡ ਫੈਬਰਿਕ ਖ਼ਰੀਦ ਕੇ ਨਹੀਂ ਕੀਤਾ ਭੁਗਤਾਨ, ਮਹਿਲਾ ਸਮੇਤ 3 ਨਾਮਜ਼ਦ

ਲੁਧਿਆਣਾ (ਗੌਤਮ) : ਗੁਰੂ ਨਾਨਕ ਦੇਵ ਨਗਰ ਸਥਿਤ ਇੱਕ ਫਰਮ ਤੋਂ ਕਰੋੜਾਂ ਰੁਪਏ ਦਾ ਹੋਜ਼ਰੀ ਫੈਬਰਿਕ ਖਰੀਦ ਕੇ ਭੁਗਤਾਨ ਨਾ ਕਰਨ ਦੇ ਦੋਸ਼ ਵਿੱਚ ਥਾਣਾ ਦਰੇਸੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਬੀ.ਕੇ. ਇੰਟਰਨੈਸ਼ਨਲ ਦੇ ਮਾਲਕ ਪ੍ਰਤੀਕ ਟੰਡਨ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਪ੍ਰਤੀਕ ਟੰਡਨ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਤਾਂ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮਲਹੋਤਰਾ ਹੌਜ਼ਰੀ ਦੇ ਸਾਹਿਲ ਮਲਹੋਤਰਾ, ਮੀਨਾਕਸ਼ੀ ਮਲਹੋਤਰਾ ਤੇ ਪ੍ਰਦੁਮਨ ਮਲਹੋਤਰਾ ਦੇ ਖਿਲਾਫ ਸਾਜ਼ਿਸ਼ ਤਹਿਤ ਅਮਾਨਤ ਵਿੱਚ ਖਿਆਨਤ ਕਰਨ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।

ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਤੀਕ ਟੰਡਨ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਰੈਡੀਮੇਡ ਫੈਬਰਿਕ ਦਾ ਕੰਮ ਕਰਦੀ ਹੈ ਤੇ ਉਕਤ ਮੁਲਜ਼ਮਾਂ ਦੀ ਫਰਮ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਵਪਾਰ ਕਰ ਰਹੀ ਹੈ। ਉਕਤ ਲੋਕ ਆਪਣੀਆਂ ਅਲੱਗ-ਅਲੱਗ ਫਰਮਾਂ ਵਿੱਚ ਕਾਰੋਬਾਰ ਕਰਦੇ ਹਨ। ਸਾਲ 2020 ਤੋਂ 2023 ਤੱਕ ਉਨ੍ਹਾਂ ਤੋਂ 5 ਕਰੋੜ 52 ਲੱਖ 91 ਹਜ਼ਾਰ 262 ਰੁਪਏ ਦਾ ਫੈਬਰਿਕ ਖਰੀਦ ਲਿਆ। ਉਸ ਦੇ ਬਦਲੇ ਵਿੱਚ ਮੀਨਾਕਸ਼ੀ ਮਲਹੋਤਰਾ ਦੀ ਤਰਫੋਂ ਉਨ੍ਹਾਂ ਨੂੰ 65 ਲੱਖ ਰੁਪਏ ਦੇ ਦੋ ਚੈੱਕ 30 ਲੱਖ ਰੁਪਏ ਤੇ 36 ਲੱਖ ਰੁਪਏ ਦੇ ਦਿੱਤੇ ਗਏ ਤੇ ਉਸਨੇ ਵਿਸ਼ਵਾਸ ਦਿੱਤਾ ਕਿ ਦੋਵੇਂ ਚੈੱਕ ਪਾਸ ਹੋ ਜਾਣਗੇ। ਲੇਕਿਨ ਬੈਂਕ ਵਿੱਚ ਚੈੱਕ ਪੇਸ਼ ਕਰਨ ਤੋਂ ਬਾਅਦ ਦੋਵੇਂ ਚੈੱਕ ਫੇਲ ਹੋ ਗਏ।

ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮੌਤ ਦਾ ਤਾਂਡਵ: ਖ਼ਸਰੇ ਕਾਰਨ 19 ਦਿਨਾਂ 'ਚ 94 ਮਾਸੂਮ ਬੱਚਿਆਂ ਦੀ ਮੌਤ

ਜਦੋਂ ਉਕਤ ਲੋਕਾਂ ਨਾਲ ਚੈੱਕ ਫੇਲ ਹੋਣ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਭੁਗਤਾਨ ਕਰ ਦਿੱਤਾ ਜਾਵੇਗਾ। ਪ੍ਰਤੀਕ ਟੰਡਨ ਨੇ ਕਿਹਾ ਕਿ ਉਕਤ ਲੋਕਾਂ ਨੇ ਉਨ੍ਹਾਂ ਨੂੰ ਕਿਸੇ ਵੀ ਅਧਿਕਾਰੀ ਨੂੰ ਸ਼ਿਕਾਇਤ ਨਾ ਕਰਨ ਦੀ ਧਮਕੀ ਦਿੰਦੇ ਕਿਹਾ ਕਿ ਉਸਨੂੰ ਤੇ ਉਸਦੇ ਪਰਿਵਾਰ ਨੂੰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਸ ਨੇ ਦੋਸ਼ ਲਗਾਇਆ ਕਿ ਉਕਤ ਲੋਕਾਂ ਨੇ ਸਾਜ਼ਿਸ਼ ਕਰਕੇ ਉਸਦੇ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ। ਮਾਮਲੇ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਉਕਤ ਲੋਕਾਂ ਨੇ ਸਾਜ਼ਿਸ਼ ਕਰਕੇ ਅਮਾਨਤ ਵਿੱਚ ਖਿਆਨਤ ਕਰਦੇ ਹੋਏ ਧੋਖਾਧੜੀ ਕੀਤੀ ਹੈ। ਜਿਸ ’ਤੇ ਅਧਿਕਾਰੀਆਂ ਦੀ ਤਰਫੋਂ ਉਕਤ ਲੋਕਾਂ ਦੇ ਖਿਲਾਫ ਕਾਰਵਾਈ ਕਰਦੇ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News