ਜਲੰਧਰ ''ਚ ਪੈਲ੍ਹਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ ''ਚ ਕੈਦ ਹੋਈਆਂ ਤਸਵੀਰਾਂ

Thursday, Apr 16, 2026 - 12:10 PM (IST)

ਜਲੰਧਰ ''ਚ ਪੈਲ੍ਹਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ ''ਚ ਕੈਦ ਹੋਈਆਂ ਤਸਵੀਰਾਂ

ਜਲੰਧਰ (ਸੋਨੂੰ)- ਚੰਡੀਗੜ੍ਹ ਦੇ ਪੀਕੌਕ ਗਾਰਡਨ 'ਚ ਮੋਰ-ਮੋਰਨੀ ਦੇ ਜੋੜੇ ਅਕਸਰ ਸੈਲਾਨੀ ਵੇਖਣ ਜਾਂਦੇ ਹਨ। ਹਾਲਾਂਕਿ ਅਜਿਹਾ ਹੀ ਇਕ ਨਜ਼ਾਰਾ ਅੱਜ ਜਲੰਧਰ ਵਿਚ ਵੀ ਵੇਖਣ ਨੂੰ ਮਿਲਿਆ। ਜਲੰਧਰ ਦੇ ਅਰਜੁਨ ਨਗਰ 'ਚ ਤਿੰਨ ਜੋੜੇ ਮੋਰ-ਮੋਰਨੀ ਦੇ ਵੇਖੇ ਗਏ। ਦਰਅਸਲ ਸਵੇਰੇ ਲੰਮਾ ਪਿੰਡ ਨੇੜੇ ਸਥਿਤ ਅਰਜੁਨ ਨਗਰ ਦੇ ਵਸਨੀਕਾਂ ਨੇ ਅਚਾਨਕ ਮੋਰ ਅਤੇ ਮੋਰਨੀ ਦੀਆਂ ਆਵਾਜ਼ਾਂ ਸੁਣੀਆਂ। ਜਿਸ ਤੋਂ ਬਾਅਦ ਉਨ੍ਹਾਂ ਛੱਤਾਂ 'ਤੇ ਜਾ ਕੇ ਵੇਖਿਆ ਤਾਂ ਇਕ ਨਹੀਂ, ਸਗੋਂ ਤਿੰਨ ਜੋੜੇ ਮੋਰ-ਮੋਰਨੀ ਦੇ ਵੇਖਣ ਮਿਲੇ।

PunjabKesari

ਇਹ ਵੀ ਪੜ੍ਹੋ: ਹੈਰਾਨ ਕਰੇਗੀ ਜਲੰਧਰ ਦੀ ਲੁੱਟ ਦੀ ਵੀਡੀਓ! ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ

ਇਸ ਦੌਰਾਨ ਇਲਾਕਾ ਵਾਸੀਆਂ 'ਚ ਮੋਰ ਅਤੇ ਮੋਰਨੀ ਦੇ ਜੋੜੇ ਨੂੰ ਵੇਖਣ ਵਾਲਿਆਂ ਲਈ ਤਾਂਤਾ ਲੱਗ ਗਿਆ। ਲੋਕਾਂ ਨੇ ਕੈਮਰੇ 'ਚ ਤਸਵੀਰਾਂ ਨੂੰ ਕੈਦ ਕੀਤਾ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।  ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਮੋਰ-ਮੋਰਨੀ ਦੇ ਜੋੜੇ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਬੈਠੇ ਹੋਏ ਹਨ। ਲੋਕਾਂ ਨੇ ਦੱਸਿਆ ਕਿ ਕੁਝ ਦੇਰ ਬਾਅਦ ਕੈਮਰੇ ਵਿਚ ਤਸਵੀਰਾਂ ਕੈਦ ਕਰਨ ਤੋਂ ਬਾਅਦ ਜੋੜੇ ਉੱਡ ਕੇ ਕਿਤੇ ਹੋਰ ਚਲੇ ਗਏ। 

PunjabKesari

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

PunjabKesari

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News