ਬੰਗਾ ਦੇ ਵਿਅਕਤੀ ਦੀ ਇਟਲੀ ''ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

Friday, Apr 10, 2026 - 04:21 PM (IST)

ਬੰਗਾ ਦੇ ਵਿਅਕਤੀ ਦੀ ਇਟਲੀ ''ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

ਮੁਕੰਦਪੁਰ (ਸੁਖਜਿੰਦਰ ਸਿੰਘ)- ਬੰਗਾ ਦੇ ਪਿੰਡ ਰਟੈਂਡਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਪਿਛਲੇ ਦਿਨੀਂ ਇਟਲੀ ਦੇ ਇਕ ਸ਼ਹਿਰ ਵਿਖੇ ਬੀਮਾਰੀ ਕਾਰਨ ਮੌਤ ਹੋ ਗਈ ਸੀ।  ਉਸ ਦੀ ਮ੍ਰਿਤਕ ਦੇਹ ਬੀਤੇ ਦਿਨ ਪਿੰਡ ਰਟੈਂਡਾ ਵਿਖੇ ਪਹੁੰਚੀ। ਮੌਕੇ ’ਤੇ ਇਕੱਤਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਾਰ ਰਾਮ (40) ਪੁੱਤਰ ਮੋਹਣ ਲਾਲ ਦੀ ਪਿਛਲੇ ਦਿਨੀਂ ਇਟਲੀ ਦੇ ਇਕ ਸ਼ਹਿਰ ਵਿਚ ਬੀਮਾਰੀ ਦੇ ਕਾਰਨ ਮੌਤ ਹੋ ਗਈ ਸੀ ਅਤੇ ਉਸ ਦੀ ਮ੍ਰਿਤਕ ਦੇਹ ਪਿੰਡ ਰਟੈਂਡਾ ਵਿਖੇ ਬੀਤੇ ਦਿਨ ਪਹੁੰਚੀ, ਜਿੱਥੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਜਗਤਾਰ ਰਾਮ ਦਾ ਸੰਸਕਾਰ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜਗਤਾਰ ਰਾਮ ਆਪਣੇ ਪਿੱਛੇ ਪਤਨੀ ਅਤੇ ਡੇਢ ਸਾਲ ਦਾ ਬੇਟਾ ਛੱਡ ਗਿਆ ਹੈ। ਜਗਤਾਰ ਰਾਮ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਵੱਡੀ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News