Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ

Sunday, Apr 12, 2026 - 12:15 PM (IST)

Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ

ਕਪੂਰਥਲਾ (ਮੱਲ੍ਹੀ)-ਕਪੂਰਥਲਾ ਦੇ ਪਿੰਡ ਭੰਡਾਲ ਦੋਨਾਂ ਦੇ ਵਾਸੀ ਪ੍ਰੀਤ ਪੁੱਤਰ ਜੋਗਿੰਦਰ ਸਿੰਘ ਨੇ ਇਹ ਗੱਲ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਜਿਸ ਆਸਥਾ ਨਾਲ ਉਹ ਆਪਣੇ ਪਰਿਵਾਰ ਅਤੇ ਆਪਣੇ ਪਿੰਡ ਦੀ ਹੋਰ ਸੰਗਤ ਨੂੰ ਧਾਰਮਿਕ ਯਾਤਰਾ 'ਤੇ ਲੈ ਕੇ ਜਾ ਰਹੇ ਹਨ, ਉਨ੍ਹਾਂ ਵਿਚੋਂ ਉਹ ਖ਼ੁਦ ਅਤੇ ਉਸ ਦੇ 3 ਹੋਰ ਜੀਅ ਜਿਊਂਦੇ ਨਹੀਂ ਰਹਿਣਗੇ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਬੀਤੇ ਦਿਨ ਪਿੰਡ ਭੰਡਾਲ 'ਚ ਪਹੁੰਚੀਆਂ। 

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਸਬੰਧੀ ਮਿਲੇ ਇਹ ਸੰਕੇਤ

PunjabKesari

ਹਿਮਾਚਲ ਪ੍ਰਦੇਸ਼ ਵਿਚ ਵਾਪਰੇ ਟਰੈਕਟਰ ਟਰਾਲੀ ਸੜਕ ਹਾਦਸੇ ਦੌਰਾਨ ਟਰੈਕਟਰ ਟਰਾਲੀ ਚਾਲਕ ਪ੍ਰੀਤ (30) ਪੁੱਤਰ ਜੋਗਿੰਦਰ ਸਿੰਘ, ਮੰਗਲ ਸਿੰਘ (50) ਪੁੱਤਰ ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ (22) ਪੁੱਤਰ ਮੰਗਲ ਸਿੰਘ, ਗੁਰਸ਼ਰਨ ਸਿੰਘ (20 ) ਪੁੱਤਰ ਪਰਮਜੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਅਤੇ ਪਿੰਡ ਭੰਡਾਲ ਦੋਨਾਂ (ਕਪੂਰਥਲਾ) ਵਿਚ ਸੋਗ ਦੀ ਲਹਿਰ ਦੌੜ ਗਈ।

ਬੀਤੇ ਦਿਨ ਉਕਤ 4 ਮ੍ਰਿਤਕਾਂ ਦੀਆਂ ਲਾਸ਼ਾਂ ਪਿੰਡ ਭੰਡਾਲ ਦੋਨਾਂ ਪਹੁੰਚੀਆਂ ਤਾਂ ਚਾਰੇ ਪਾਸੇ ਵੈਣ, ਪਿਟ ਸਿਆਪੇ, ਧਾਂਹਾਂ ਮਾਰਨ ਦੀਆਂ ਆਵਾਜ਼ਾਂ ਨੇ ਹਰ ਅੱਖ ਨੂੰ ਨਮ ਕਰ ਦਿੱਤਾ। ਸ਼ਾਮ ਨੂੰ 4 ਮ੍ਰਿਤਕਾਂ ਦਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਨਗਰ ਨਿਵਾਸੀਆਂ ਅਤੇ ਹੋਰ ਮੋਹਤਬਾਰਾਂ ਦੀ ਹਾਜ਼ਰੀ ਦੌਰਾਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ:ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ ਖੜ੍ਹੀ: ਸੁਨੀਲ ਜਾਖੜ

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਜ਼ਿਲ੍ਹਾ ਆਗੂ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਲਵਿੰਦਰ ਸਿੰਘ ਸਿੱਧੂ, ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਨੰਬਰਦਾਰ ਹਰਭਜਨ ਸਿੰਘ ਭਲਾਈਪੁਰ, ਸਰਪੰਚ ਅਮਰਜੀਤ ਸਿੰਘ ਭੰਡਾਲ, ਸਾਬਕਾ ਸਰਪੰਚ ਦਲਬੀਰ ਸਿੰਘ ਸ਼ਿੰਦਾ, ਮਨਜੀਤ ਸਿੰਘ ਭੰਡਾਲ, ਸਮਾਜ ਸੇਵਕ ਦਵਿੰਦਰ ਪਾਲ ਸਿੰਘ ਹੰਸਪਾਲ, ਮਨਦੀਪ ਸਿੰਘ ਬਲੇਰ ਪਟਵਾਰੀ, ਸੁਨੀਲ ਪ੍ਰਭਾਕਰ ਨਾਇਬ ਤਹਿਸੀਲਦਾਰ, ਵਿਜੈ ਕੁਮਾਰ ਤਹਿਸੀਲਦਾਰ ਕਪੂਰਥਲਾ,ਸੁਨੀਲ ਪ੍ਰਭਾਕਰ ਨਾਇਬ ਤਹਿਸੀਲਦਾਰ, ਪਟਵਾਰੀ ਮਨਦੀਪ ਸਿੰਘ ਬਲੇਰ ਖਾਨਪੁਰ, ਅਮਰਜੀਤ ਸਿੰਘ ਸੈਦੋਵਾਲ ਪ੍ਰਧਾਨ ਕਾਂਗਰਸ ਪਾਰਟੀ ਕਪੂਰਥਲਾ, ਅਵਤਾਰ ਸਿੰਘ ਟਰਾਂਸਪੋਰਟਰ, ਗੁਰਵਿੰਦਰ ਸਿੰਘ ਫਰਾਂਸ, ਦੀਪੂ ਦੰਦੂਪੁਰੀਆ, ਦਲਜੀਤ ਸਿੰਘ ਬਡਿਆਲ ਸਾਬਕਾ ਸਰਪੰਚ, ਸਰਪੰਚ ਸਰਦੂਲ ਸਿੰਘ ਸਿਆਲ, ਸਾਬਕਾ ਬਲਾਕ ਸੰਮਤੀ ਮੈਂਬਰ ਕਰਨੈਲ ਸਿੰਘ ਪੱਖੋਵਾਲ, ਕਿਸਾਨ ਆਗੂ ਹਰਜਿੰਦਰ ਸਿੰਘ ਉਰਫ ਰਾਣਾ ਸੈਦੋਵਾਲ, ਗੁਰਬਚਨ ਲਾਲੀ ਵਰਿਆਂ ਦੋਨਾ, ਸਾਬਕਾ ਸਰਪੰਚ ਗੋਪੀ ਆਰੀਆਂਵਾਲਾ, ਆਦਿ ਵਿਸ਼ੇਸ ਤੌਰ ਉੱਤੇ ਪਿੰਡ ਭੰਡਾਲ ਦੋਨਾਂ ਵਿਖੇ ਪਹੁੰਚੇ ਅਤੇ ਹਿਮਾਚਲ ਪ੍ਰਦੇਸ਼ ਵਿਖੇ ਵਾਪਰੇ ਟਰੈਕਟਰ ਟਰਾਲੀ ਸੜਕ ਹਾਦਸੇ ਵਿੱਚ ਮਾਰੇ ਗਏ ਚਾਰੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News