ਪੰਜਾਬ : ਪਿੰਡ ''ਚ ਅੱਧੀ ਰਾਤ ਨੂੰ ਪੈ ਗਿਆ ਰੌਲਾ, 4 ਮੁੰਡੇ ਅਤੇ 2 ਕੁੜੀਆਂ...

Friday, Apr 10, 2026 - 01:19 PM (IST)

ਪੰਜਾਬ : ਪਿੰਡ ''ਚ ਅੱਧੀ ਰਾਤ ਨੂੰ ਪੈ ਗਿਆ ਰੌਲਾ, 4 ਮੁੰਡੇ ਅਤੇ 2 ਕੁੜੀਆਂ...

ਜਲਾਲਾਬਾਦ (ਆਦਰਸ਼ ਜੋਸਨ, ਜਤਿੰਦਰ) : ਪੁਲਸ ਚੌਕੀ ਘੁਬਾਇਆ ਦੇ ਅਧੀਨ ਪੈਂਦੇ ਪਿੰਡ ਚੱਕ ਖੁੰਡ ਵਾਲਾ ’ਚ ਬੀਤੀ ਰਾਤ ਇਕ ਘਰ ‘ਚ ਕਥਿਤ ਤੌਰ ‘ਤੇ ਚੱਲ ਰਹੇ ਨਸ਼ਾ ਤਸਕਰੀ ਅਤੇ ਦੇਹ ਵਪਾਰ ਦੇ ਗੈਰ ਕਾਨੂੰਨੀ ਧੰਦੇ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਲੋਕਾਂ ਦੇ ਗੁੱਸੇ ਕਾਰਨ ਅੱਧੀ ਰਾਤ ਨੂੰ ਪੂਰਾ ਪਿੰਡ ਇਕੱਠਾ ਹੋ ਗਿਆ ਅਤੇ ਮੌਕੇ ‘ਤੇ ਹੰਗਾਮੇ ਵਾਲੀ ਸਥਿਤੀ ਬਣ ਗਈ। ਜਾਣਕਾਰੀ ਮੁਤਾਬਕ ਪਿੰਡ ਦੇ ਲੋਕ ਕਾਫੀ ਸਮੇਂ ਤੋਂ ਇਕ ਪਰਿਵਾਰ ਦੀਆਂ ਗਤੀਵਿਧੀਆਂ ਤੋਂ ਤੰਗ ਆ ਚੁੱਕੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਪਰਿਵਾਰ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਅਤੇ ਗਲਤ ਧੰਦੇ ਵਿਚ ਲਿਪਤ ਸੀ ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਕੋਈ ਸੁਧਾਰ ਨਾ ਆਉਣ 'ਤੇ ਬੀਤੀ ਰਾਤ ਮਾਮਲਾ ਫਿਰ ਗਰਮਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਲਗਭਗ 4 ਮੁੰਡੇ ਅਤੇ 2 ਲੜਕੀਆਂ ਨੂੰ ਉਸ ਘਰ ਵਿਚ ਦਾਖਲ ਹੁੰਦੇ ਵੇਖਿਆ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਘਰ ਦਾ ਘੇਰਾਓ ਕਰ ਲਿਆ ਇਸ ਦੌਰਾਨ 2 ਨੌਜ਼ਵਾਨ ਭੱਜਣ ’ਚ ਕਾਮਯਾਬ ਹੋ ਗਏ। 

ਇਹ ਵੀ ਪੜ੍ਹੋ : ਪੰਜਾਬ ''ਚ ਸੌਖਾ ਨਹੀਂ ਹੁਣ ਘਰ ਬਨਾਉਣਾ, ਇੱਟਾਂ ਦੇ ਭਾਅ ਨੇ ਲੋਕਾਂ ਨੂੰ ਦਿੱਤਾ ਝਟਕਾ

ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਮੌਕੇ ‘ਤੇ ਮੌਜੂਦ ਲੋਕਾਂ ਨੂੰ ਰੋਕਿਆ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ‘ਤੇ ਪੁਲਸ ਚੌਕੀ ਘੁਬਾਇਆ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਕਰਦੇ ਹੋਏ 2 ਮੁੰਡਿਆਂ ਅਤੇ 2 ਲੜਕੀਆਂ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਦੂਜੇ ਪਾਸੇ ਘਰ ਵਿਚ ਮੌਜੂਦ ਕੁਝ ਲੜਕੀਆਂ ਨੇ ਵੀ ਸਬੰਧਿਤ ਨੌਜਵਾਨ ‘ਤੇ ਕਥਿਤ ਦੋਸ਼ ਲਗਾਏ ਹਨ, ਜਿਸ ਨਾਲ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਗਿਆ ਹੈ।

ਇਹ ਵੀ ਪੜ੍ਹੋ : ਪਾਵਰਕਾਮ ਵਿਚ ਹੋ ਗਿਆ ਵੱਡਾ ਘਪਲਾ, ਜੇ. ਈ. ਦਾ ਕਾਰਾ ਜਾਣ ਉਡ ਜਾਣਗੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News