ਪਿੰਡ ਕੋਹਾਲਾ ਦੇ ਖੇਤਾਂ ’ਚੋਂ 6 ਕਿਲੋ 930 ਗ੍ਰਾਂਮ ਹੈਰੋਇਨ ਅਤੇ ਇਕ ਡਰੋਨ ਬਰਾਮਦ

Monday, Apr 13, 2026 - 04:47 PM (IST)

ਪਿੰਡ ਕੋਹਾਲਾ ਦੇ ਖੇਤਾਂ ’ਚੋਂ 6 ਕਿਲੋ 930 ਗ੍ਰਾਂਮ ਹੈਰੋਇਨ ਅਤੇ ਇਕ ਡਰੋਨ ਬਰਾਮਦ

ਫਿਰੋਜ਼ਪੁਰ (ਆਨੰਦ) : ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਫਿਰੋਜ਼ਪੁਰ ਪੁਲਸ ਨੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇਕ ਕਿਸਾਨ ਦੇ ਖੇਤ ਵਿਚੋਂ ਹੈਰੋਇਨ ਦੇ ਪੈਕੇਟ ਅਤੇ ਇਕ ਡਰੋਨ ਬਰਾਮਦ ਕੀਤਾ। ਜਦੋਂ ਪੁਲਸ ਨੇ ਪੈਕੇਟਾਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਵਿਚੋਂ 6 ਕਿੱਲੋ 293 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੱਲਾਂਵਾਲਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਐੱਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਕੋਹਾਲਾ ਪੁੱਜੀ ਤਾਂ ਗੁਰਜੰਟ ਸਿੰਘ ਨੰਬਰਦਾਰ ਪੁੱਤਰ ਠਾਣਾ ਸਿੰਘ ਵਾਸੀ ਕੋਹਾਲਾ ਨੇ ਦੱਸਿਆ ਕਿ ਉਸ ਦੇ ਖੇਤਾਂ ਵਿਚ ਡਰੋਨ ਵਰਗੀ ਚੀਜ਼ ਡਿੱਗੀ ਹੋਈ ਹੈ। 

ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਦੱਸੀ ਹੋਈ ਜਗ੍ਹਾ ’ਤੇ ਪੁੱਜੀ ਅਤੇ ਖੇਤ ਵਿਚੋਂ ਇਕ ਡਰੋਨ ਸੀਈ ਰੋਚ ਮੈਡ ਇੰਨ ਚਾਈਨਾ 26-02-001 ਨੰਬਰ 000003 6 ਪੱਖੇ ਲੱਗੇ ਸਮੇਤ ਹੈਰੋਇਨ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਜਦੋਂ ਪੈਕੇਟਾਂ ਨੂੰ ਚੈਕਿੰਗ ਕੀਤਾ ਤਾਂ ਉਨ੍ਹਾਂ ਵਿਚੋਂ 6 ਕਿਲੋ 930 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਇਸ ਸਬੰਧ ਵਿਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਉਹ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਇਹ ਹੈਰੋਇਨ ਦੀ ਸਪਲਾਈ ਕਿਸ ਨੇ ਮੰਗਵਾਈ ਸੀ ਤਾਂ ਜੋ ਨਸ਼ੇ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ।


author

Gurminder Singh

Content Editor

Related News