ਈਸਟ ਬੰਗਾਲ ਤੇ ਰੀਅਲ ਕਸ਼ਮੀਰ ਨੇ ਖੇਡਿਆ ਡਰਾਅ

12/04/2019 9:22:21 PM

ਕਲਿਆਣੀ— ਈਸਟ ਬੰਗਾਲ ਤੇ ਰੀਅਲ ਕਸ਼ਮੀਰ ਦੇ ਵਿਚਾਲੇ ਖੇਡਿਆ ਗਿਆ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ਦਾ ਮੁਕਾਬਲਾ ਬੁੱਧਵਾਰ ਨੂੰ 1-1 ਦੀ ਬਰਾਬਰੀ 'ਤੇ ਡਰਾਅ ਰਿਹਾ। ਰੀਅਲ ਕਸ਼ਮੀਰ ਨੇ ਨੋਹਰੇ ਕ੍ਰੀਜ਼ੋ ਦੇ 33ਵੇਂ ਮਿੰਟ ਦੇ ਗੋਲ ਨਾਲ ਬੜ੍ਹਤ ਬਣਾਈ ਜਦਕਿ ਮਾਕਰਸ ਮਾਟਿਰਨ ਨੇ 75ਵੇਂ ਮਿੰਟ 'ਚ ਈਸਟ ਬੰਗਾਲ ਦੇ ਲਈ ਬਰਾਬਰੀ ਦਾ ਗੋਲ ਕੀਤਾ। ਦੋਵੇਂ ਟੀਮਾਂ ਇਸ ਤੋਂ ਬਾਅਦ ਕੋਈ ਗੋਲ ਨਹੀਂ ਕਰ ਸਕੀਆਂ ਤੇ ਮੈਚ ਬਰਾਬਰੀ 'ਤੇ ਖਤਮ ਹੋਇਆ।
ਈਸਟ ਬੰਗਾਲ ਦੇ ਜੁਆਨ ਮੇਰਾ ਗੋਂਜਾਲੇਜ ਨੂੰ 'ਹੀਰੋ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਈਸਟ ਬੰਗਾਲ ਦੀ ਟੀਮ ਹੁਣ ਆਪਣਾ ਅਗਲਾ ਮੁਕਾਬਲਾ 7 ਦਸੰਬਰ ਨੂੰ ਸਾਬਕਾ ਚੈਂਪੀਅਨ ਪੰਜਾਬ ਐੱਫ. ਸੀ. ਵਿਰੁੱਧ ਲੁਧਿਆਣਾ 'ਚ ਖੇਡੇਗੀ।


Gurdeep Singh

Content Editor

Related News