ਅਸੀਂ ਕਾਂਗਰਸ ਦੀ ‘ਲੁੱਟ ਈਸਟ’ ਨੀਤੀ ਨੂੰ ਬਦਲ ਦਿੱਤਾ ‘ਐਕਟ ਈਸਟ’ ਨੀਤੀ ’ਚ : ਮੋਦੀ

Wednesday, Apr 17, 2024 - 07:58 PM (IST)

ਅਸੀਂ ਕਾਂਗਰਸ ਦੀ ‘ਲੁੱਟ ਈਸਟ’ ਨੀਤੀ ਨੂੰ ਬਦਲ ਦਿੱਤਾ ‘ਐਕਟ ਈਸਟ’ ਨੀਤੀ ’ਚ : ਮੋਦੀ

ਨਲਬਾੜੀ (ਆਸਾਮ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁੱਧਵਾਰ ਕਿਹਾ ਕਿ ਵਿਰੋਧੀ ਪਾਰਟੀ ਨੇ ‘ਲੁੱਟ ਈਸਟ’ ਨੀਤੀ ਅਪਣਾਈ ਰੱਖੀ ਜਦਕਿ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ‘ਐਕਟ ਈਸਟ’ ਨੀਤੀ ’ਚ ਬਦਲ ਦਿੱਤਾ।

ਸਥਾਨਕ ਬੋਰਕੁਡਾ ਮੈਦਾਨ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ’ਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਤ੍ਰਿਪੁਰਾ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਸੂਬੇ ’ਚ ਹਾਈਵੇਅ ਨੂੰ ਅਪਗ੍ਰੇਡ ਕਰਨ ਲਈ 3,000 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਉਹ 2014 ’ਚ ਲੋਕਾਂ ’ਚ ਉਮੀਦ ਲੈ ਕੇ ਆਏ ਸਨ। 2019 ’ਚ ਭਰੋਸਾ ਲਿਆਏ ਅਤੇ ਗੁਣ 2024 ’ਚ ਗਾਰੰਟੀ ਲੈ ਕੇ ਆਏ ਹਨ। ਮੋਦੀ ਕੋਲ ਪੂਰੇ ਦੇਸ਼ ਲਈ ਗਾਰੰਟੀ ਹੈ ਅਤੇ ਮੈਂ ਇਨ੍ਹਾਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ ਦੇ ਰਿਹਾ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਮੋਦੀ ਦੀ ਗਾਰੰਟੀ ਦਾ ਗਵਾਹ ਹੈ ਕਿਉਂਕਿ ਕਾਂਗਰਸ ਨੇ ਇਸ ਖੇਤਰ ਨੂੰ ਸਿਰਫ਼ ਸਮੱਸਿਆਵਾਂ ਦਿੱਤੀਆਂ ਪਰ ਭਾਜਪਾ ਨੇ ਇਸ ਨੂੰ ਸੰਭਾਵਨਾਵਾਂ ਦਾ ਸੋਮਾ ਬਣਾ ਦਿੱਤਾ।ਕਾਂਗਰਸ ਨੇ ਬਗਾਵਤ ਨੂੰ ਉਤਸ਼ਾਹਿਤ ਕੀਤਾ ਪਰ ਮੋਦੀ ਨੇ ਲੋਕਾਂ ਨੂੰ ਗਲੇ ਲਾ ਲਿਆ। ਖੇਤਰ ’ਚ ਸ਼ਾਂਤੀ ਲਿਆਂਦੀ। ਕਾਂਗਰਸ ਦੇ 60 ਸਾਲਾਂ ਦੇ ਰਾਜ ’ਚ ਜੋ ਨਹੀਂ ਹੋ ਸਕਿਆ, ਮੋਦੀ ਨੇ 10 ਸਾਲਾਂ ’ਚ ਹਾਸਲ ਕਰ ਲਿਆ।

ਮੋਦੀ ਨੇ ਕਿਹਾ ਕਿ ਭਗਵਾਨ ਰਾਮ ਜੀ ਦਾ ਜਨਮ ਦਿਨ 500 ਸਾਲ ਬਾਅਦ ਅਯੁੱਧਿਆ ਦੇ ਵਿਸ਼ਾਲ ਮੰਦਰ ’ਚ ਸੂਰਜ ਤਿਲਕ ਦੀ ਰਸਮ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਸਾਰੇ ਅਯੁੱਧਿਆ ਦੇ ਤਿਉਹਾਰਾਂ ’ਚ ਸ਼ਾਮਲ ਨਹੀਂ ਹੋ ਸਕਦੇ, ਪਰ ਸਾਨੂੰ ਆਪਣੇ ਮੋਬਾਈਲ ਦੀ ਫਲੈਸ਼ ਲਾਈਟ ਜਗਾ ਕੇ ਅਤੇ ਭਗਵਾਨ ਰਾਮ ਜੀ ਦੀ ਪੂਜਾ ਕਰ ਕੇ ਸਮਾਗਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਮੋਦੀ ਨੇ ਰਾਮਨੌਮੀ ਦੇ ਸ਼ੁੱਭ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲੀ ਰਾਮਨੌਮੀ ਹੈ, ਜਦੋਂ ਸਾਡੇ ਰਾਮ ਲੱਲਾ ਨੂੰ ਅਯੁੱਧਿਆ ਦੇ ਵਿਸ਼ਾਲ ਅਤੇ ਬ੍ਰਹਮ ਰਾਮ ਮੰਦਰ ’ਚ ਸੁਸ਼ੋਭਿਤ ਕੀਤਾ ਗਿਆ ਹੈ।


author

Rakesh

Content Editor

Related News