ਜਲੰਧਰ ''ਚ 537 ਕਰੋੜ ਦੇ 14 ਗਰੁੱਪਾਂ ਦੇ ਕੱਢੇ ਡਰਾਅ, ਮਾਡਲ ਟਾਊਨ ਸਣੇ 7 ਗਰੁੱਪਾਂ ਲਈ ਨਹੀਂ ਮਿਲੇ ਸ਼ਰਾਬ ਠੇਕੇਦਾਰ

03/29/2024 11:23:49 AM

ਜਲੰਧਰ (ਪੁਨੀਤ)–ਚੋਣ ਕਮਿਸ਼ਨ ਨੇ ਨਵੀਂ ਐਕਸਾਈਜ਼ ਪਾਲਿਸੀ ਸਬੰਧੀ ਡਰਾਅ ਕੱਢਣ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਕਾਰਨ ਐਕਸਾਈਜ਼ ਵਿਭਾਗ ਵੱਲੋਂ ਸੂਬੇ ਭਰ ਵਿਚ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢਣ ਦੀ ਪ੍ਰਕਿਰਿਆ ਚਲਾਈ ਗਈ। ਇਸੇ ਲੜੀ ਵਿਚ ਜਲੰਧਰ ਐਕਸਾਈਜ਼ ਰੇਂਜ 1-2 ਨਾਲ ਸਬੰਧਤ ਠੇਕਿਆਂ ਦੇ ਡਰਾਅ ਦੀ ਪ੍ਰਕਿਰਿਆ ਰੈੱਡ ਕਰਾਸ ਭਵਨ ਵਿਚ ਰੱਖੀ ਗਈ। ਜਲੰਧਰ ਰੇਂਜ ਦੇ 21 ਗਰੁੱਪਾਂ ਸਬੰਧੀ ਡਰਾਅ ਕੱਢਣ ਦੇ ਕ੍ਰਮ ਵਿਚ ਜਲੰਧਰ ਨਿਗਮ ਅਧੀਨ ਆਉਂਦੇ ਮਾਡਲ ਟਾਊਨ ਵਰਗੇ ਗਰੁੱਪ ਨੂੰ ਮਿਲਾ ਕੇ 7 ਗਰੁੱਪਾਂ ਦੇ ਡਰਾਅ ਪੈਂਡਿੰਗ ਰਹਿ ਗਏ। ਵਿਭਾਗ ਨੇ 537 ਕਰੋੜ ਦੇ 14 ਗਰੁੱਪਾਂ ਦੇ ਡਰਾਅ ਨੂੰ ਸਫਲਤਾਪੂਰਵਕ ਮੁਕੰਮਲ ਕਰਵਾ ਲਿਆ। ਇਸ ਵਾਰ ਹੋਈ ਡਰਾਅ ਪ੍ਰਕਿਰਿਆ ਵਿਚ ਕਈ ਪੁਰਾਣੇ ਚਿਹਰੇ ਦੁਬਾਰਾ ਫੀਲਡ ਵਿਚ ਆਏ ਹਨ, ਜਦਕਿ ਕੁਝ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲਿਆ ਹੈ। ਇਸ ਮੌਕੇ ਦੇਖਣ ਵਿਚ ਆਇਆ ਕਿ ਇਕ ਗਰੁੱਪ ਕੱਢਣ ਤੋਂ ਬਾਅਦ ਠੇਕੇਦਾਰਾਂ ਵੱਲੋਂ ਦੂਜੇ ਗਰੁੱਪ ਲਈ ਦਿਲਚਸਪੀ ਨਹੀਂ ਦਿਖਾਈ ਗਈ, ਜਿਸ ਕਾਰਨ 7 ਗਰੁੱਪ ਪੈਂਡਿੰਗ ਰਹਿ ਗਏ।

ਇਹ ਵੀ ਪੜ੍ਹੋ: MP ਸੁਸ਼ੀਲ ਰਿੰਕੂ ਤੇ MLA ਅੰਗੁਰਾਲ ਦੇ ਪਾਰਟੀ ਛੱਡਣ ਨਾਲ 'ਆਪ' ਦੀ ਹੋਂਦ ਡਗਮਗਾਈ, BJP ਨੂੰ ਕਈ ਸੀਟਾਂ ’ਤੇ ਮਿਲੇਗਾ ਲਾਭ

ਰੈੱਡ ਕਰਾਸ ਭਵਨ ਵਿਚ ਡਿਪਟੀ ਕਮਿਸ਼ਨਰ ਐਕਸਾਈਜ਼ ਪਰਮਜੀਤ ਿਸੰਘ ਦੀ ਪ੍ਰਧਾਨਗੀ ਵਿਚ ਹੋਈ ਡਰਾਅ ਪ੍ਰਕਿਰਿਆ ਵਿਚ ਏ. ਡੀ. ਸੀ. (ਜਨਰਲ) ਜਸਬੀਰ ਸਿੰਘ, ਏ. ਡੀ. ਸੀ. ਨਵਾਂਸ਼ਹਿਰ ਰਾਜੀਵ ਵਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਦੁਪਹਿਰ ਲੱਗਭਗ 12 ਵਜੇ ਸ਼ੁਰੂ ਹੋਈ ਡਰਾਅ ਪ੍ਰਕਿਰਿਆ ਸ਼ਾਮ ਤਕ ਜਾਰੀ ਰਹੀ। ਇਸ ਡਰਾਅ ਪ੍ਰਕਿਰਿਆ ਵਿਚ ਐਕਸਾਈਜ਼ ਰੇਂਜ ਜਲੰਧਰ 1-2 ਦੇ 537.28 ਕਰੋੜ ਦੇ 14 ਗਰੁੱਪਾਂ ਦੀ ਡਰਾਅ ਪ੍ਰਕਿਰਿਆ ਮੁਕੰਮਲ ਹੋਈ। ਮੌਕੇ ’ਤੇ 3 ਫੀਸਦੀ ਰਾਸ਼ੀ ਦੇ ਤੌਰ ’ਤੇ ਿਵਭਾਗ ਨੂੰ 16.12 ਕਰੋੜ ਰੁਪਏ ਪ੍ਰਾਪਤ ਹੋਏ ਹਨ। ਬਾਕੀ ਰਾਸ਼ੀ 3 ਦਿਨ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ, ਜਿਸ ਤੋਂ ਬਾਅਦ ਠੇਕਾ ਅਲਾਟ ਕਰਨ ਦੀ ਪ੍ਰਕਿਰਿਆ ਅੱਗੇ ਵਧ ਸਕੇਗੀ। ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 7 ਗਰੁੱਪਾਂ ਦੇ ਡਰਾਅ ਨੂੰ ਲੈ ਕੇ ਬਿਨੈਕਾਰਾਂ ਨੇ ਦਿਲਚਸਪੀ ਨਹੀਂ ਦਿਖਾਈ। ਬਾਕੀ ਬਚੇ ਗਰੁੱਪਾਂ ਵਿਚ ਪਰਾਗਪੁਰ, ਪੀ. ਪੀ. ਆਰ., ਮਾਡਲ ਟਾਊਨ, ਵਡਾਲਾ ਚੌਕ, ਰੇਰੂ ਚੌਕ, ਸੋਢਲ ਅਤੇ ਰਾਮਾ ਮੰਡੀ ਸ਼ਾਮਲ ਹਨ। ਪੈਂਡਿੰਗ ਗਰੁੱਪਾਂ ਨੂੰ ਲੈ ਕੇ ਵਿਭਾਗ ਵੱਲੋਂ ਟੈਂਡਰ ਪ੍ਰਕਿਰਿਆ ਅਪਣਾਈ ਜਾਵੇਗੀ ਅਤੇ ਇੱਛੁਕ ਬਿਨੈਕਾਰਾਂ ਨੂੰ ਆਨਲਾਈਨ ਅਪਲਾਈ ਕਰ ਕੇ ਇਸ ਪ੍ਰਕਿਰਿਆ ਵਿਚ ਹਿੱਸਾ ਲੈਣਾ ਹੋਵੇਗਾ।

PunjabKesari

ਜਲੰਧਰ-1 ਦੇ ਲੰਮਾ ਪਿੰਡ, ਰੇਲਵੇ ਸਟੇਸ਼ਨ ਵਰਗੇ ਗਰੁੱਪਾਂ ਦੇ ਸਫ਼ਲ ਬਿਨੈਕਾਰ
ਜਲੰਧਰ-1 ਦੇ ਈਸਟ ਅਧੀਨ ਆਉਂਦੇ 38.72 ਕਰੋੜ ਵਾਲੇ ਲੰਮਾ ਪਿੰਡ ਗਰੁੱਪ ਦਾ ਡਰਾਅ ਰਘੁਰਾਜਨ ਦਾ ਨਿਕਲਿਆ। ਇਸੇ ਤਰ੍ਹਾਂ 38.15 ਕਰੋੜ ਵਾਲੇ ਰੇਲਵੇ ਸਟੇਸ਼ਨ ਦਾ ਡਰਾਅ ਨਰੇਸ਼ ਕੁਮਾਰ, 37.12 ਕਰੋੜ ਵਾਲੇ ਕਪੂਰਥਲਾ ਚੌਕ ਦਾ ਡਰਾਅ ਸੰਜੇ ਪੁਰੀ, 37.23 ਕਰੋੜ ਵਾਲੇ ਬੀ. ਐੱਮ. ਸੀ. ਚੌਕ ਦਾ ਡਰਾਅ ਨਿਤਿਮਾ ਸਰੀਨ, 37.44 ਕਰੋੜ ਵਾਲੇ ਗੋਰਾਇਆ ਦਾ ਡਰਾਅ ਬਨੀਤ ਕੁਸ਼ਨ, 38.14 ਕਰੋੜ ਵਾਲੇ ਫਿਲੌਰ ਦਾ ਸਫ਼ਲ ਡਰਾਅ ਗੀਤਾ ਸਹਿਗਲ ਦਾ ਨਿਕਲਿਆ।

ਇਹ ਵੀ ਪੜ੍ਹੋ: ਗਿੱਦੜਬਾਹਾ 'ਚ ਵਾਪਰਿਆ ਦਰਦਨਾਕ ਹਾਦਸਾ, ਭਿਆਨਕ ਟੱਕਰ ਮਗਰੋਂ ਉੱਡੇ 3 ਕਾਰਾਂ ਦੇ ਪਰਖੱਚੇ, ਇਕ ਮਹਿਲਾ ਦੀ ਮੌਤ

ਵੈਸਟ ਏ-ਬੀ ਦੇ ਅਵਤਾਰ ਨਗਰ ਵਰਗੇ ਗਰੁੱਪਾਂ ਦੇ ਡਰਾਅ ਦੇ ਲੱਕੀ ਨਾਂ
38.37 ਕਰੋੜ ਵਾਲੇ ਵੈਸਟ-ਏ ਨਕੋਦਰ ਦਾ ਸਫਲ ਡਰਾਅ ਏ. ਵੀ. ਆਰ. ਸਟਾਰਜ਼ ਦਾ ਨਿਕਲਿਆ। ਇਸੇ ਤਰ੍ਹਾਂ 36.51 ਕਰੋੜ ਰੁਪਏ ਦਾ ਸ਼ਾਹਕੋਟ ਦਾ ਡਰਾਅ ਮਾਨਵ ਕਪੂਰ, 38.57 ਕਰੋੜ ਵਾਲੇ ਨੂਰਮਹਿਲ ਦਾ ਸਫਲ ਡਰਾਅ ਨਵਭਾਰਤ ਟ੍ਰੇਡਰਜ਼ ਦਾ ਨਿਕਲਿਆ। ਇਸੇ ਤਰ੍ਹਾਂ ਵੈਸਟ-ਬੀ ਦੇ 38.23 ਕਰੋੜ ਵਾਲੇ ਅਵਤਾਰ ਨਗਰ ਦਾ ਡਰਾਅ ਅਵਿਨਾਸ਼ ਪਿਪਲਾਨੀ ਐਂਡ ਕੰਪਨੀ, 38.30 ਕਰੋੜ ਵਾਲੇ ਲੈਦਰ ਕੰਪਲੈਕਸ ਦਾ ਸੁਭਾਸ਼ ਚੰਦਰ ਐਂਡ ਕੰਪਨੀ, 40.20 ਕਰੋੜ ਰੁਪਏ ਵਾਲੇ ਮਕਸੂਦਾਂ ਦਾ ਡਰਾਅ ਕਸ਼ਮੀਰੀ ਲਾਲ ਐਂਡ ਕੰਪਨੀ, 40.25 ਕਰੋੜ ਵਾਲੇ ਆਦਮਪੁਰ ਦਾ ਡਰਾਅ ਜਸਕਰਨ ਿਸੰਘ ਅਤੇ ਭੋਗਪੁਰ ਦੇ 40.25 ਕਰੋੜ ਦੀ ਕੀਮਤ ਵਾਲੇ ਗਰੁੱਪ ਦਾ ਡਰਾਅ ਏ. ਵੀ. ਆਰ. ਸਟਾਰਜ਼ ਦਾ ਨਿਕਲਿਆ।

ਸੁਭਾਸ਼ ਚੰਦਰ ਦੇ ਨਿਕਲੇ ਅੱਧਾ ਦਰਜਨ ਤੋਂ ਜ਼ਿਆਦਾ ਡਰਾਅ
ਠੇਕਿਆਂ ਦੇ ਡਰਾਅ ਸਮੇਂ ਪਰਚੀਆਂ ਕੱਢਦੇ ਸਮੇਂ ਸੁਭਾਸ਼ ਚੰਦਰ ਦਾ ਨਾਂ ਸਭ ਦੀ ਜ਼ੁਬਾਨ ’ਤੇ ਸੁਣਨ ਨੂੰ ਮਿਲਿਆ। ਡਰਾਅ ਦੀ ਸ਼ੁਰੂਆਤ ਸੁਭਾਸ਼ ਤੋਂ ਹੋਈ, ਜਿਨ੍ਹਾਂ ਦਾ ਪਹਿਲਾ ਡਰਾਅ ਲੈਦਰ ਕੰਪਲੈਕਸ ਦਾ ਨਿਕਲਿਆ ਅਤੇ ਇਸ ਤੋਂ ਬਾਅਦ ਨਿਕਲ ਰਹੀਆਂ ਪਰਚੀਆਂ ਵਿਚ ਕ੍ਰਮਵਾਰ ਸੁਭਾਸ਼ ਚੰਦਰ ਦੀਆਂ ਪਰਚੀਆਂ ਨਿਕਲਦੀਆਂ ਰਹੀਆਂ। ਪਹਿਲੀਆਂ 16 ਪਰਚੀਆਂ ਵਿਚੋਂ ਸੁਭਾਸ਼ ਚੰਦਰ ਦੇ ਨਾਂ 7-8 ਪਰਚੀਆਂ ਰਹੀਆਂ। ਵਿਚ-ਵਿਚ ਕਈ ਵਾਰ 2-2 ਪਰਚੀਆਂ ਸੁਭਾਸ਼ ਚੰਦਰ ਦੀਆਂ ਨਿਕਲੀਆਂ। ਪਰਚੀਆਂ ਕੱਢਣ ਲਈ ਜਾਣ ਵਾਲਾ ਇਹੀ ਕਹਿ ਰਿਹਾ ਸੀ ਕਿ ਇਹ ਪਰਚੀ ਵੀ ਸੁਭਾਸ਼ ਚੰਦਰ ਦੀ ਨਾ ਹੋਵੇ। ਪਹਿਲਾ ਡਰਾਅ ਲੈਣ ਤੋਂ ਬਾਅਦ ਸੁਭਾਸ਼ ਚੰਦਰ ਗਰੁੱਪ ਵੱਲੋਂ ਜਲੰਧਰ ਨਗਰ ਨਿਗਮ ਅਧੀਨ ਆਉਂਦੇ ਦੂਜੇ ਹੋਰ ਗਰੁੱਪਾਂ ਵੱਲ ਰਿਸਪਾਂਸ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ:  ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਵਾਅਦਿਆਂ ਤੋਂ ਮੁਕਰ ਗਿਆ ਨੌਜਵਾਨ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News