ਲਿਵਰਪੂਲ ਅਤੇ ਮੈਨਚੈਸਟਰ ਯੂਨਾਈਟਿਡ ਨੇ 2-2 ਨਾਲ ਡਰਾਅ ਖੇਡਿਆ

Monday, Apr 08, 2024 - 04:35 PM (IST)

ਲਿਵਰਪੂਲ ਅਤੇ ਮੈਨਚੈਸਟਰ ਯੂਨਾਈਟਿਡ ਨੇ 2-2 ਨਾਲ ਡਰਾਅ ਖੇਡਿਆ

ਮੈਨਚੈਸਟਰ, (ਭਾਸ਼ਾ) : ਲਿਵਰਪੂਲ ਨੇ ਐਤਵਾਰ ਨੂੰ ਮੈਨਚੈਸਟਰ ਯੂਨਾਈਟਿਡ ਨਾਲ 2-2 ਨਾਲ ਡਰਾਅ ਖੇਡ ਕੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਵਿੱਚ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚਣ ਦਾ ਮੌਕਾ ਗੁਆ ਦਿੱਤਾ। ਲੁਈਸ ਡਿਆਜ਼ ਨੇ 23ਵੇਂ ਮਿੰਟ ਵਿੱਚ ਲਿਵਰਪੂਲ ਨੂੰ ਬੜ੍ਹਤ ਦਿਵਾਈ ਪਰ ਬਰੂਨੋ ਫਰਨਾਂਡੇਜ਼ ਨੇ 50ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਕੋਬੀ ਮੇਨੂ ਨੇ 67 ਮਿੰਟ 'ਤੇ ਮੈਨਚੈਸਟਰ ਯੂਨਾਈਟਿਡ ਨੂੰ ਬੜ੍ਹਤ ਦਿਵਾਈ। ਹਾਲਾਂਕਿ ਮੁਹੰਮਦ ਸਲਾਹ ਨੇ 84ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਲਿਵਰਪੂਲ ਨੂੰ ਹਾਰ ਤੋਂ ਬਚਾਇਆ। 

ਜਿੱਤ ਦਰਜ ਕਰਨ ਵਿੱਚ ਅਸਫਲ ਰਹਿਣ ਨਾਲ, ਲਿਵਰਪੂਲ ਨੇ ਟੇਬਲ ਦੇ ਸਿਖਰ 'ਤੇ ਲੀਡ ਲੈਣ ਦਾ ਮੌਕਾ ਗੁਆ ਦਿੱਤਾ। ਟੀਮ ਹੁਣ 31 ਮੈਚਾਂ 'ਚ 71 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਆਰਸੇਨਲ ਦੇ ਵੀ ਬਰਾਬਰ ਮੈਚਾਂ ਤੋਂ ਬਰਾਬਰ ਅੰਕ ਹਨ ਪਰ ਬਿਹਤਰ ਗੋਲ ਅੰਤਰ ਕਾਰਨ ਸਿਖਰ 'ਤੇ ਹਨ। ਮਾਨਚੈਸਟਰ ਸਿਟੀ 31 ਮੈਚਾਂ 'ਚ 70 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਦਿਨ ਦੇ ਹੋਰ ਮੈਚਾਂ ਵਿੱਚ, ਆਖਰੀ ਸਥਾਨ 'ਤੇ ਕਾਬਜ਼ ਸ਼ੈਫੀਲਡ ਯੂਨਾਈਟਿਡ ਨੇ ਚੇਲਸੀ ਨੂੰ 2-2 ਨਾਲ ਡਰਾਅ ਰੱਖਿਆ ਜਦੋਂ ਕਿ ਟੋਟਨਹੈਮ ਨੇ ਨਾਟਿੰਘਮ ਫੋਰੈਸਟ ਨੂੰ 3-1 ਨਾਲ ਹਰਾਇਆ। 


author

Tarsem Singh

Content Editor

Related News