ਜੰਮੂ ਕਸ਼ਮੀਰ ਦੀ ਊਧਮਪੁਰ ਲੋਕ ਸਭਾ ਸੀਟ ''ਤੇ ਮੀਂਹ ਦਰਮਿਆਨ 68 ਫ਼ੀਸਦੀ ਤੋਂ ਵੱਧ ਵੋਟਿੰਗ
Saturday, Apr 20, 2024 - 10:44 AM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੀ ਊਧਮਪੁਰ ਲੋਕ ਸਭਾ ਸੀਟ 'ਤੇ ਪਹਿਲੇ ਪੜਾਅ 'ਚ ਕੁੱਲ 16.23 ਲੱਖ ਰਜਿਸਟਰਡ ਵੋਟਰਾਂ 'ਚੋਂ 68 ਫ਼ੀਸਦੀ ਤੋਂ ਵੱਧ ਨੇ ਵੋਟਿੰਗ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ 'ਚ 2019 'ਚ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧ ਰੱਦ ਹੋਣ ਤੋਂ ਬਾਅਦ ਇਹ ਪਹਿਲੀ ਵੱਡੀ ਚੋਣ ਸੀ ਅਤੇ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ। ਸਾਲ 2019 'ਚ ਊਧਮਪੁਰ ਸੰਸਦੀ ਖੇਤਰ 'ਚ ਕੁੱਲ ਵੋਟ ਫ਼ੀਸਦੀ 70.22 ਦਰਜ ਕੀਤਾ ਗਿਆ ਸੀ। ਪੂਰੇ ਚੋਣ ਖੇਤਰ 'ਚ 2,637 ਵੋਟਿੰਗ ਕੇਂਦਰਾਂ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਖ਼ਤਮ ਹੋ ਗਈ। ਵੋਟ ਫ਼ੀਸਦੀ ਕਰੀਬ 68.27 ਰਿਹਾ।
ਚੋਣ ਦਫ਼ਤਰ ਨੇ ਤੜਕੇ ਇਕ ਬਿਆਨ 'ਚ ਕਿਹਾ,''ਵੋਟ ਫ਼ੀਸਦੀ ਲਗਭਗ 68.27 ਫ਼ੀਸਦੀ ਸੀ। ਵਿਸ਼ੇਸ਼ ਰੂਪ ਨਾਲ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਮੌਸਮ ਕਾਰਨ ਕੁਝ ਵੋਟਿੰਗ ਕੇਂਦਰਾਂ ਤੋਂ ਨਵੀਂ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ, ਵਿਸ਼ੇਸ਼ ਰੂਪ ਨਾਲ ਕਿਸ਼ਤਵਾੜ, ਗੰਦੋਹ, ਰਾਮਬਨ ਅਤੇ ਡੁਡੁ-ਬਸੰਤਗੜ੍ਹ ਦੇ ਦੂਰ ਦੇ ਪਹਾੜੀ ਇਲਾਕਿਆਂ 'ਚ ਵੋਟ ਫ਼ੀਸਦੀ ਥੋੜ੍ਹਾ ਵਧਣ ਦੀ ਸੰਭਾਵਨਾ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਇਕ ਵਾਰ ਸਾਰੇ ਵੋਟਿੰਗ ਦਲ ਆਪਣੇ-ਆਪਣੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਪਹੁੰਚ ਜਾਣ ਤਾਂ ਵੋਟ ਫ਼ੀਸਦੀ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8