ਬ੍ਰੈਂਟਫੋਰਡ ਨੇ ਮੈਨਚੈਸਟਰ ਯੂਨਾਈਟਿਡ ਨੂੰ ਡਰਾਅ ''ਤੇ ਰੋਕਿਆ

Sunday, Mar 31, 2024 - 04:27 PM (IST)

ਬ੍ਰੈਂਟਫੋਰਡ ਨੇ ਮੈਨਚੈਸਟਰ ਯੂਨਾਈਟਿਡ ਨੂੰ ਡਰਾਅ ''ਤੇ ਰੋਕਿਆ

ਲੰਡਨ, (ਭਾਸ਼ਾ)- ਮਾਨਚੈਸਟਰ ਯੂਨਾਈਟਿਡ ਦੀ ਟੀਮ ਸ਼ਨੀਵਾਰ ਨੂੰ ਇੱਥੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਮੈਚ ਵਿੱਚ ਬ੍ਰੈਂਟਫੋਰਡ ਖਿਲਾਫ ਲੀਡ ਲੈ ਕੇ ਜਿੱਤ ਦਰਜ ਕਰਨ ਵਿੱਚ ਅਸਫਲ ਰਹੀ। ਮੈਚ ਦੇ ਸਟਾਪੇਜ ਸਮੇਂ ਵਿੱਚ ਦੋਵੇਂ ਟੀਮਾਂ ਨੇ ਗੋਲ ਕੀਤੇ। ਮੈਨਚੈਸਟਰ ਯੂਨਾਈਟਿਡ ਨੇ ਮੇਸਨ ਮਾਉਂਟ (90+6 ਮਿੰਟ) ਦੇ ਗੋਲ ਨਾਲ ਲੀਡ ਹਾਸਲ ਕੀਤੀ। ਟੀਮ ਜਿੱਤ ਵੱਲ ਵਧ ਰਹੀ ਸੀ ਪਰ ਤਿੰਨ ਮਿੰਟ ਬਾਅਦ ਕ੍ਰਿਸਟੋਫਰ ਅਜਰ ਦੇ ਗੋਲ ਨਾਲ ਸਕੋਰ 1-1 ਹੋ ਗਿਆ। ਮੈਨਚੈਸਟਰ ਯੂਨਾਈਟਿਡ 29 ਮੈਚਾਂ ਵਿੱਚ 48 ਅੰਕਾਂ ਨਾਲ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ ਜਦਕਿ ਬ੍ਰੈਂਟਫੋਰਡ 30 ਮੈਚਾਂ ਵਿੱਚ 27 ਅੰਕਾਂ ਨਾਲ 15ਵੇਂ ਸਥਾਨ 'ਤੇ ਹੈ। 


author

Tarsem Singh

Content Editor

Related News