ਡੁ ਪਲੇਸਿਸ ਦੀ ਆਸਟਰੇਲੀਆ ਨੂੰ ਵਾਰਨਿੰਗ, ਕੋਹਲੀ ਨੂੰ ਛੇੜਨਾ ਟੀਮ ਨੂੰ ਪੈ ਸਕਦੈ ਮਹਿੰਗਾ

Friday, Nov 16, 2018 - 10:50 PM (IST)

ਨਵੀਂ ਦਿੱਲੀ— ਕਪਤਾਨ ਵਿਰਾਟ ਕੋਹਲੀ ਨੂੰ ਜਦੋਂ ਵੀ ਗੁੱਸਾ ਆਇਆ ਤਾਂ ਉਸ ਦਾ ਨਤੀਜਾ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਨੂੰ ਹੀ ਭੁਗਤਣਾ ਪਿਆ। ਭਾਰਤੀ ਟੀਮ ਹੁਣ ਆਸਟਰੇਲੀਆਂ ਦੌਰੇ 'ਤੇ ਹੈ ਅਤੇ 21 ਤਾਰੀਖ ਨੂੰ ਪਹਿਲਾਂ ਟੀ-20 ਮੈਚ ਖੇਡੇਗੀ। ਅਜਿਹੇ 'ਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੈਚ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀ ਛੀਂਟਾਕਸ਼ੀ ਕਰਦੇ ਹਨ ਜਾ ਫਿਰ ਸ਼ਾਂਤ ਰਹਿੰਦੇ ਹਨ। ਉੱਥੇ ਹੀ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਵੀ ਆਸਟਰੇਲੀਆ ਟੀਮ ਨੂੰ ਵਾਰਨਿੰਗ ਦੇ ਦਿੱਤੀ ਹੈ ਕਿ ਉਹ ਕੋਹਲੀ ਨੂੰ ਨਾ ਛੇੜਨ ਨਹੀਂ ਤਾਂ ਉਨ੍ਹਾਂ ਲਈ ਇਹ ਮਹਿੰਗਾ ਪੈ ਸਕਦਾ ਹੈ।
ਡੁ ਪਲੇਸਿਸ ਨੇ ਕੋਹਲੀ ਨੂੰ ਲੈ ਕੇ ਕਿਹਾ ਕਿ ਉਹ ਅਜਿਹੇ ਬੱਲੇਬਾਜ਼ ਹਨ ਜੋ ਉਲਝਣਾ ਪਸੰਦ ਕਰਦੇ ਹਨ ਅਤੇ ਆਸਟਰੇਲੀਆ ਨੂੰ ਅਜਿਹਾ ਹੀ ਨਹੀਂ ਹੋਣ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ 'ਚ ਕਈ ਅਜਿਹੇ ਖਿਡਾਰੀ ਹਨ ਜੋ ਉਲਝਣਾ ਚਾਹੁੰਦੇ ਹਨ। ਸਾਨੂੰ ਅਜਿਹਾ ਲੱਗਦਾ ਹੈ ਕਿ ਜਦੋਂ ਅਸੀਂ ਵਿਰਾਟ ਕੋਹਲੀ ਜਿਹੈ ਖਿਡਾਰੀ ਖਿਲਾਫ ਖੇਡਦੇ ਹਾਂ ਤਾਂ ਉਹ ਵੀ ਇਸ ਤਰ੍ਹਾਂ ਦੇ ਹਨ ਜੋ ਉਲਝਣਾ ਪਸੰਦ ਕਰਦੇ ਹਨ।
ਪਲੇਸਿਸ ਨੇ ਕਿਹਾ ਕਿ ਹਰ ਟੀਮ ਨੂੰ ਇਕ-ਦੋ ਖਿਡਾਰੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਬਾਰੇ 'ਚ ਅਸੀਂ ਇਕ ਟੀਮ ਦੇ ਤੌਰ 'ਤੇ ਵਿਚਾਰ ਕਰਦੇ ਹਾਂ। ਅਸੀਂ ਕੋਹਲੀ ਨੂੰ ਦੱਖਣੀ ਅਫਰੀਕਾ 'ਚ ਕੁਝ ਵੀ ਨਹੀਂ ਬੋਲਿਆ ਸੀ ਪਰ ਫਿਰ ਵੀ ਉਹ ਸਕੋਰ ਕਰ ਗਏ ਸਨ। ਹਾਲਾਂਕਿ ਉਨ੍ਹਾਂ ਨੇ ਸਿਰਫ ਇਕ ਸੈਂਕੜਾ ਬਣਾਇਆ ਸੀ ਪਰ ਸਾਨੂੰ ਲੱਗਦਾ ਹੈ ਕਿ ਉਹ ਕਾਫੀ ਸੀ। ਹਰ ਟੀਮ ਦਾ ਅਲੱਗ ਤਰੀਕਾ ਹੈ। ਵਿਰਾਟ ਖਿਲਾਫ ਅਸੀਂ ਚੁੱਪ ਰਹਿਣਾ ਪਸੰਦ ਕਰਾਂਗੇ।
 


Related News